ਆਪ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਵਿੱਚ ਹਲਕਾ ਆਤਮ ਨਗਰ ਦਾ ਵੱਡਾ ਯੋਗਦਾਨ – ਉਦਯੋਗਪਤੀਆਂ ਦਾ ਗੜ੍ਹ ਹੈ ਹਲਕਾ ਪੱਛਮੀ ਤੇ ਆਤਮ ਨਗਰ

ਹਰਿੰਦਰ ਸਿੰਘ / ਨਿਊਜ਼ ਪੰਜਾਬ

ਲੁਧਿਆਣਾ, 23 ਜੂਨ – ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਦਾ ਪੰਜਾਬ ਵਿਧਾਨ ਸਭਾ ਹਲਕਾ ਆਤਮ ਨਗਰ ਨਾਲ ਗੂਹੜਾ ਸਬੰਧ ਹੈ, ਸਿਆਸੀ ਹਲਕਿਆਂ ਅਨੁਸਾਰ ਹਲਕਾ ਆਤਮ ਨਗਰ ਜਿੱਥੇ ਲੁਧਿਆਣਾ ਦੀ ਸਭ ਤੋਂ ਵੱਧ ਇੰਡਸਟਰੀ ਹੈ ਨਾਲ ਸਬੰਧਿਤ ਬਹੁਤੇ ਉਦਯੋਗਪਤੀ ਵਿਧਾਨ ਸਭਾ ਹਲਕਾ ਪੱਛਮੀ ਦੇ ਇਲਾਕੇ ਵਿੱਚ ਰਿਹਾਇਸ਼ ਰੱਖਦੇ ਹਨ,

ਇੱਥੇ ਜਿਕਰਯੋਗ ਹੈ ਕਿ ਹਲਕਾ ਆਤਮ ਨਗਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ੍ਰ. ਕੁਲਵੰਤ ਸਿੰਘ ਸਿੱਧੂ ਦਾ ਸਨਅਤਕਾਰਾਂ ਨਾਲ ਨਜ਼ਦੀਕੀ ਸਬੰਧ ਹਨ ਤੇ ਉਨ੍ਹਾਂ ਕਈ ਉਦਯੋਗਿਕ ਮਸਲੇ ਪੰਜਾਬ ਸਰਕਾਰ ਤੋਂ ਹੱਲ ਕਰਵਾਏ ਹਨ,

ਲੋਕਾਂ ਦਾ ਕਹਿਣਾ ਕਿ ਵਿਧਾਇਕ ਕੁਲਵੰਤ ਸਿੰਘ ਸਿੱਧੂ ਬਹੁਤ ਨਿਮਰਤਾ ਵਾਲੇ ਸੁਭਾਅ ਵਾਲੇ ਹਨ ਤੇ ਜਦੋਂ ਉਨ੍ਹਾਂ ਨੂੰ ਕੋਈ ਕੰਮ ਕਹੀਏ ਉਹ ਕਰਦੇ ਹਨ, ਬਹੁਤ ਸਾਰੇ ਉਦਯੋਗਿਕ ਅਤੇ ਆਮ ਵੋਟਰਾਂ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਚੋਣਾਂ ਦੇ ਐਲਾਨ ਵਾਲੇ ਦਿਨ ਤੋਂ ਹੀ ਸ੍ਰ. ਸਿੱਧੂ ਸਰਗਰਮ ਸਨ ਅਤੇ ਸਾਡੇ ਘਰਾਂ ਅਤੇ ਮੁਹੱਲਿਆਂ ਵਿੱਚ ਉਮੀਦਵਾਰ ਸ਼੍ਰੀ ਸੰਜੀਵ ਅਰੋੜਾ, ਕੈਬਨਿਟ ਮੰਤਰੀ ਸ੍ਰ. ਲਾਲ ਜੀਤ ਸਿੰਘ ਭੁੱਲਰ ਅਤੇ ਤਰੁਨਪ੍ਰੀਤ ਸਿੰਘ ਸੌਂਦ ਨੂੰ ਲੈ ਕੇ ਆਏ ਅਤੇ ਸਾਡੀਆਂ ਕਈ ਸ਼ਕਾਇਤਾਂ ਮੌਕੇ ਤੇ ਹੀ ਦੂਰ ਕਰਵਾਈਆਂ, ਉਦਯੋਗਪਤੀਆਂ ਦਾ ਕਹਿਣਾ ਕਿ ਵਿਧਾਇਕ ਸ੍ਰ. ਕੁਲਵੰਤ ਸਿੰਘ ਸਿੱਧੂ ਦਾ ਇਸ ਜਿੱਤ ਵਿੱਚ ਬਹੁਤ ਵੱਡਾ ਹੱਥ ਹੈ ਅਤੇ ਜੇ ਵਿਧਾਇਕ ਸਿੱਧੂ ਇਸੇ ਤਰ੍ਹਾਂ ਲੋਕਾਂ ਦੇ ਮਸਲੇ ਹੱਲ ਕਰਵਾਉਂਦੇ ਰਹੇ ਤਾਂ 2027 ਦੀਆਂ ਚੋਣਾਂ ਵਿੱਚ ਪਾਰਟੀ ਦੀ ਜਿੱਤ ਨੂੰ ਕੋਈ ਰੋਕ ਨਹੀਂ ਸਕੇਗਾ