UCPMA  ਦੀਆਂ ਆਗਾਮੀ ਆਮ ਚੋਣਾਂ ਲਈ ਲੱਕੀ ਗਰੁੱਪ ਵੱਲੋਂ ਮਿਕਸ ਲੈਂਡ ਇਲਾਕੇ ਵਿੱਚ ਮੀਟਿੰਗਾਂ – ਭਾਰੀ ਸਮਰੱਥਨ 

ਲੁਧਿਆਣਾ, 7 ਅਗਸਤ 2025 – ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ( UCPMA ) ਦੀਆਂ ਆਗਾਮੀ ਆਮ ਚੋਣਾਂ (2025-27) ਸਰਗਰਮੀਆਂ ਤੇਜ਼ੀ ਨਾਲ ਚੱਲ ਰਹੀਆਂ  ਹਨ, ਐਸੋਸੀਏਸ਼ਨ ਦੇ ਮੋਜ਼ੂਦਾ ਪ੍ਰਧਾਨ ਸ੍ਰ. ਹਰਸਿਮਰਜੀਤ ਸਿੰਘ ਲੱਕੀ ਦੇ ਗਰੁੱਪ ਵੱਲੋਂ ਇਲਾਕੇ ਵਾਈਜ਼ ਨੁਕੜ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ,

ਅੱਜ UCPMA ਦੇ ਮੋਜ਼ੂਦਾ ਅਤੇ ਸੰਭਾਵੀ ਉਮੀਦਵਾਰ ਰਜਿੰਦਰ ਸਿੰਘ ਸਰਹਾਲੀ, ਸਰਿੰਦਰ ਪਾਲ ਸਿੰਘ ਸੋਨੂੰ ਮੱਕੜ ਦੇ ਨਾਲ ਐਸੋਸੀਏਸ਼ਨ ਦੇ ਮੋਜ਼ੂਦਾ ਪ੍ਰਧਾਨ ਸ੍ਰ. ਹਰਸਿਮਰਜੀਤ ਸਿੰਘ ਲੱਕੀ ਦੇ ਸਪੁੱਤਰ ਯੂਵਰਾਜ ਛਾਬੜਾ,ਦਿਨੇਸ਼ ਗੋਗੀਆ ਅਤੇ ਹੋਰ ਆਗੂਆਂ ਨੇ ਇਲਾਕਾ ਭਗਵਾਨ ਚੌਂਕ, ਕੋਟ ਮੰਗਲ ਸਿੰਘ, ਨਿਊ ਜਨਤਾ ਨਗਰ, ਏਟੀਆਈ ਰੋਡ, ਸ਼ਿਮਲਾ ਪੁਰੀ, ਨਿਊ ਸ਼ਿਮਲਾਪੁਰੀ, ਡਾਬਾ ਰੋਡ, ਜਨਤਾ ਨਗਰ,  ਦਸਮੇਸ਼ ਨਗਰ, ਚੇਤ ਸਿੰਘ ਨਗਰ ਵਿਖ਼ੇ ਮੈਂਬਰਾਂ ਨਾਲ ਮਿੱਟਿੰਗਾਂ ਕੀਤੀਆਂ,

ਮੈਂਬਰਾਂ ਨੇ ਐਸੋਸੀਏਸ਼ਨ ਦੇ ਮੋਜ਼ੂਦਾ ਪ੍ਰਧਾਨ ਸ੍ਰ. ਹਰਸਿਮਰਜੀਤ ਸਿੰਘ ਲੱਕੀ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਟੀਮ ਨੇ ਮਿਕਸ ਲੈਂਡ ਇਲਾਕੇ

ਦੇ ਸਨਅਤਕਾਰਾਂ ਨੂੰ ਜਦੋਂ ਮੁਸ਼ਕਲ ਆਈ ਤਾਂ ਇਲਾਕੇ ਨੂੰ ਮਿਕਸ ਲੈਂਡ ਵਜੋਂ ਮਨਜ਼ੂਰੀ ਦੁਆਉਣ ਵਿੱਚ ਅਹਿਮ ਭੂਮਕਾ ਨਿਭਾਈ ਅਤੇ ਚਿੰਤਾ ਮੁਕਤ ਕਰਦਿਆਂ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗਾਂ ਕਰਕੇ ਉਦਯੋਗ ਚਲਾਉਣ ਲਈ ਮਸਲੇ ਹੱਲ ਕਰਵਾਏ

UCPMA ਦੇ ਆਗੂਆਂ ਰਜਿੰਦਰ ਸਿੰਘ ਸਰਹਾਲੀ, ਸਰਿੰਦਰ ਪਾਲ ਸਿੰਘ ਸੋਨੂੰ ਮੱਕੜ ਦੇ ਨਾਲ ਐਸੋਸੀਏਸ਼ਨ ਦੇ ਮੋਜ਼ੂਦਾ ਪ੍ਰਧਾਨ ਸ੍ਰ. ਹਰਸਿਮਰਜੀਤ ਸਿੰਘ ਲੱਕੀ ਦੇ ਸਪੁੱਤਰ ਯੂਵਰਾਜ ਛਾਬੜਾ, ਹਰਪ੍ਰੀਤ ਸਿੰਘ ਦਰੇੜਾ ਅਤੇ ਦਿਨੇਸ਼ ਗੋਗੀਆ ਨੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਹਰ ਮਸਲੇ ਨੂੰ ਲੱਕੀ ਗਰੁੱਪ ਵੱਲੋਂ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ, ਮੈਂਬਰਾਂ ਨੇ ਲੱਕੀ ਗਰੁੱਪ ਨੂੰ ਸਮਰੱਥਨ ਦੇਣ ਦਾ ਐਲਾਨ ਵੀ ਕੀਤਾ