ਹੁਣ Green tea ਨੂੰ ਚਾਹ ਕਹਿਣਾ ਗੈਰ-ਕਾਨੂੰਨੀ , FSSAI ਵਲੋ ਦਿਸ਼ਾਨਿਰਦੇਸ਼ ਜਾਰੀ

ਨਿਊਜ਼ ਪੰਜਾਬ

25 ਦਸੰਬਰ 2025

  ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਨੇ ਸਪੱਸ਼ਟ ਕੀਤਾ ਹੈ ਕਿ ਸਿਰਫ਼ ਕੈਮੇਲੀਆ ਸਾਈਨੇਨਸਿਸ ਪੌਦੇ ਤੋਂ ਬਣੇ ਉਤਪਾਦਾਂ ਨੂੰ ਹੀ “ਚਾਹ” ਕਿਹਾ ਜਾ ਸਕਦਾ ਹੈ। ਕਿਸੇ ਹੋਰ ਪੌਦੇ, ਜੜੀ-ਬੂਟੀਆਂ ਜਾਂ ਫੁੱਲ ਤੋਂ ਬਣੇ ਪੀਣ ਵਾਲੇ ਪਦਾਰਥ ਨੂੰ “ਚਾਹ” ਕਹਿਣਾ ਗਲਤ, ਗੁੰਮਰਾਹਕੁੰਨ ਅਤੇ ਗੈਰ-ਕਾਨੂੰਨੀ ਹੈ।

  FSSAI ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਭੋਜਨ ਪੈਕੇਜ ਦਾ ਸਹੀ ਅਤੇ ਪ੍ਰਮਾਣਿਕ ਨਾਮ ਪ੍ਰਦਰਸ਼ਿਤ ਕਰਨਾ ਲਾਜ਼ਮੀ ਹੈ। ਕੈਮੇਲੀਆ ਸਾਈਨੇਨਸਿਸ ਤੋਂ ਨਾ ਬਣੇ ਉਤਪਾਦਾਂ ‘ਤੇ “ਚਾਹ” ਸ਼ਬਦ ਦੀ ਵਰਤੋਂ ਕਰਨਾ ਗਲਤ ਬ੍ਰਾਂਡਿੰਗ ਮੰਨਿਆ ਜਾਂਦਾ ਹੈ।

  FSSAI ਨੇ ਨਿਰਮਾਤਾਵਾਂ, ਵਿਕਰੇਤਾਵਾਂ, ਆਯਾਤਕਾਂ ਅਤੇ ਔਨਲਾਈਨ ਪਲੇਟਫਾਰਮਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕੈਮੇਲੀਆ ਸਾਈਨੇਨਸਿਸ ਤੋਂ ਨਾ ਬਣੇ ਕਿਸੇ ਵੀ ਉਤਪਾਦ ‘ਤੇ “ਚਾਹ” ਸ਼ਬਦ ਦੀ ਵਰਤੋਂ ਤੁਰੰਤ ਬੰਦ ਕਰ ਦੇਣ। ਉਲੰਘਣਾ ਕਰਨ ਵਾਲਿਆਂ ‘ਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਤਹਿਤ ਮੁਕੱਦਮਾ ਚਲਾਇਆ ਜਾਵੇਗਾ। ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਫੂਡ ਸੇਫਟੀ ਅਧਿਕਾਰੀਆਂ ਨੂੰ ਸਥਿਤੀ ਦੀ ਸਖ਼ਤੀ ਨਾਲ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।