ਨਿਊਜ਼ ਪੰਜਾਬ
6 ਅਗਸਤ 2025
ਅਮਰੀਕਾ ਵਿੱਚ ਇੱਕ ਮੈਡੀਕਲ ਟ੍ਰਾਂਸਪੋਰਟ ਜਹਾਜ਼ ਅਚਾਨਕ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਹਵਾ ਵਿੱਚ ਉੱਡਦੇ ਹੋਏ ਅੱਗ ਦਾ ਗੋਲਾ ਬਣ ਗਿਆ। ਇਸ ਘਟਨਾ ਵਿੱਚ 4 ਲੋਕ ਜ਼ਿੰਦਾ ਸੜ ਗਏ। ਇਹ ਹਾਦਸਾ ਉੱਤਰੀ ਐਰੀਜ਼ੋਨਾ ਦੇ ਨਵਾਜੋ ਨੇਸ਼ਨ ਵਿੱਚ ਦੇਖਿਆ ਗਿਆ। ਜਹਾਜ਼ ਵਿੱਚ 2 ਪਾਇਲਟ ਅਤੇ 2 ਸਿਹਤ ਸੰਭਾਲ ਕਰਮਚਾਰੀ ਮੌਜੂਦ ਸਨ, ਜਿਨ੍ਹਾਂ ਦੀ ਮੌਤ ਹੋ ਗਈ ਹੈ।
