ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਫੇਸ 1 ਦੁੱਗਰੀ ਵਿਖੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੀਰਤਨ ਸਮਾਗਮਾਂ ਦੀ ਹੋਈ ਆਰੰਭਤਾ

 

*ਨੌਜਵਾਨ ਪੀੜ੍ਹੀ ਗੁਰੂ ਤੇਗਬਹਾਦਰ ਜੀ ਵੱਲੋ ਬਖਸ਼ੇ ਸਿਧਾਂਤਾਂ ਦੀ ਧਾਰਨੀ ਬਣੇ -ਕੁਲਵਿੰਦਰ ਸਿੰਘ ਬੈਨੀਪਾਲ*

##################

ਨਿਊਜ਼ ਪੰਜਾਬ

ਲੁਧਿਆਣਾ/5 ਅਗਸਤ – ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਲੁਧਿਆਣਾ ਦੇ ਮੁੱਖ ਸੇਵਾਦਾਰ ਸ. ਕੁਲਵਿੰਦਰ ਸਿੰਘ ਬੈਨੀਪਾਲ ਨੇ ਬੀਤੀ ਰਾਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਆਯੋਜਿਤ ਕੀਤੇ ਜਾਣ ਵਾਲੇ ਕੀਰਤਨ ਸਮਾਗਮਾਂ ਦੀ ਆਰੰਭਤਾ ਮੌਕੇ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਮਨਾਉਣੇ ਤਾਂ ਹੀ ਸਫਲਾ ਹੋ ਸਕਦੇ ਹਨ ਜੇਕਰ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਤੇ ਸੰਗਤਾਂ ਨੌਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗਬਹਾਦਰ ਜੀ ਵੱਲੋ ਬਖਸ਼ੇ ਸਿਧਾਂਤਾਂ ਤੇ ਸਿੱਖਿਆਵਾਂ ਦੀਆਂ ਵੱਧ ਤੋ ਵੱਧ ਧਾਰਨੀ ਬਣਨ, ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖਾਲਸਾ ਪੰਥ ਦੀ ਏਕਤਾ, ਚੜਦੀਕਲਾ ਤੇ ਨੌਜਵਾਨ ਪੀੜ੍ਹੀ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਬਣਾਉਣ ਅਤੇ ਉਨ੍ਹਾਂ ਨੂੰ ਆਪਣੇ ਗੌਰਵਮਈ ਵਿਰਸੇ ਤੇ ਗੁਰ ਇਤਿਹਾਸ ਨਾਲ ਜੋੜਨ ਲਈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਗੁਰਮਤਿ ਸਮਾਗਮ, ਕੀਰਤਨ ਸਮਾਗਮ, ਕਥਾ ਦਰਬਾਰ, ਕਵੀ ਦਰਬਾਰ ਤੇ ਬਾਲ ਕੀਰਤਨ ਦਰਬਾਰ ਆਉਣ ਵਾਲੇ ਸਮੇਂ ਵਿੱਚ ਸਮੁੱਚੀ ਕੌਮ ਨੂੰ ਨਵੀ ਸੇਧ ਪ੍ਰਦਾਨ ਕਰਨ ਵਿੱਚ ਸਹਾਈ ਸਿੱਧ ਹੋਣਗੇ!ਇਸ ਲਈ ਸੰਗਤਾਂ ਆਪਣੇ ਬੱਚਿਆਂ ਖਾਸ ਕਰਕੇ ਨੌਜਵਾਨਾਂ ਨੂੰ ਉਕਤ ਸਮਾਗਮਾਂ ਅੰਦਰ ਆਪਣੇ ਨਾਲ ਹਾਜ਼ਰੀਆਂ ਭਰਨ ਲਈ ਪ੍ਰੇਰਿਤ ਕਰਿਆ ਕਰਨ ਤਾਂ ਹੀ ਉਹ ਸੇਵਾ ਤੇ ਸਿਮਰਨ ਦੇ ਸਿਧਾਂਤ ਨਾਲ ਜੁੜਕੇ ਗੁਰਸਿੱਖੀ ਮਾਰਗ ਦੇ ਪਾਂਧੀ ਬਣ ਸਕਣਗੇ!ਇਸ ਤੋ ਪਹਿਲਾ ਗੁਰਦੁਆਰਾ ਸਾਹਿਬ ਵਿਖੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਮਹਾਨ ਕੀਰਤਨ ਸਮਾਗਮ ਅੰਦਰ ਬੀਬੀ

ਜਸਪ੍ਰੀਤ ਕੌਰ ਪਟਿਆਲੇ ਵਾਲਿਆਂ ਦੇ ਕੀਰਤਨੀ ਜੱਥੇ ਨੇ ਆਪਣੀਆਂ ਹਾਜ਼ਰੀਆਂ ਭਰਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ !

ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ, ਚਰਨਜੀਤ ਸਿੰਘ, ਤਰਲੋਕ ਸਿੰਘ ਸੱਚਦੇਵਾ ਨੇ ਸਾਂਝੇ ਤੌਰ ਤੇ ਕੀਰਤਨੀ ਜੱਥੇ ਦੇ ਸਮੂਹ ਮੈਬਰਾਂ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ

। ਸਮਾਗਮ ਅੰਦਰ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਸ. ਬਲਜੀਤ ਸਿੰਘ ਸੇਠੀ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਯਸ਼ਪਾਲ ਸਿੰਘ, ਰਜਿੰਦਰ ਸਿੰਘ ਭਾਟੀਆ ਬਲਬੀਰ ਸਿੰਘ ਗੁਰਦੀਪ ਸਿੰਘ ਕਾਲੜਾ ਪਰਮਜੀਤ ਸਿੰਘ ਅਵਤਾਰ ਸਿੰਘ ਅਰਜਨ ਸਿੰਘ ਦਰਸ਼ਨ ਸਿੰਘ ਸੋਨਪਾਲ ਵਿਰਨਜੀਤ ਸਿੰਘ ਸੋਨਪਾਲ ਹਰਮੀਤ ਸਿੰਘ ਐਡਵੋਕੇਟ ਰਜਿੰਦਰ ਪਾਲ ਸਿੰਘ ਸਰਬਜੀਤ ਸਿੰਘ ਚਗਰ ਮਲਕੀਤ ਸਿੰਘ ਯਸ਼ਪਾਲ ਸਿੰਘ ਡਾਕਟਰ ਪ੍ਰੇਮ ਸਿੰਘ ਚਾਵਲਾ ਮਨਜੀਤ ਸਿੰਘ,ਕਨਵੰਲਜੀਤ ਸਿੰਘ ਅਤੇ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਜਿੰਨ੍ਹਾਂ ਵਿੱਚ ਬੀਬੀ ਮਨਜੀਤ ਕੌਰ ਬੀਬੀ ਬਲਵਿੰਦਰ ਕੌਰ ਬੱਤਰਾ ਬੀਬੀ ਦਵਿੰਦਰ ਕੌਰ ਬੀਬੀ ਕਰਮਜੀਤ ਕੌਰ ਬੀਬੀ ਕੁਲਜੀਤ ਕੌਰ, ਬੀਬੀ ਅਮ੍ਰਿਤਪਾਲ ਕੌਰ, ਸਿਮਰਨ ਕੌਰ, ਪਰਮਜੀਤ ਕੌਰ,ਵਿਸੇਸ਼ ਤੌਰ ਤੇ ਹਾਜਰ ਸਨ!