ਸੁਣੀ–ਸੁਣਾਈ’ : ਇੱਕ ਰਾਜੇ ਦੀ ਕਹਾਣੀ ਜੋ ਉੱਘੇ ਲੇਖਕ, ਫੋਟੋ-ਆਰਟਿਸਟ ਰਣਜੋਧ ਸਿੰਘ ਨੇ ਸੁਣਾਈ ਤੇ ਹੁਣ ‘ ਨਿਊਜ਼ ਪੰਜਾਬ ‘ ਵੱਲੋਂ ” ਚਿੱਤਰਗਾਥਾ ” ਦੇ ਰੂਪ ਵਿੱਚ ਪੇਸ਼ ਹੈ

ਨਿਊਜ਼ ਪੰਜਾਬ ਦੀ ਪੇਸ਼ਕਸ਼ 

ਉੱਘੇ ਲੇਖਕ, ਫੋਟੋ-ਆਰਟਿਸਟ, ਵਾਤਾਵਰਨ ਪ੍ਰੇਮੀ ਅਤੇ ਟੋਟਕਾ ਵਾਚਕ ਸ੍ਰ. ਰਣਜੋਧ ਸਿੰਘ ਦੀ ‘ ਸੁਣੀ – ਸੁਣਾਈ ‘

ਇੱਕ ਦੇਸ਼ ਦਾ ਇੱਕ ਰਾਜਾ ਤਲਵਾਰ ਚਲਾਉਣ ਅਤੇ ਸ਼ਿਕਾਰ ਖੇਡਣ ਦਾ ਬਹੁਤ ਸ਼ੋਕੀਨ ਸੀ, ਉਹ ਤਲਵਾਰ ਚਲਾਉਣ ਦੇ ਨਵੇਂ ਨਵੇਂ ਢੰਗ ਵਰਤਦਾ ਤਾਂ ਜੋ ਜੰਗ ਵਿੱਚ ਦੁਸ਼ਮਣਾਂ ਨੂੰ ਮਾਰ ਸਕੇ

ਇੱਕ ਦਿਨ ਰਾਜਾ ਤਲਵਾਰ ਚਲਾਉਣ ਦੀ ਟ੍ਰੇਨਿੰਗ ਲੈ ਰਿਹਾ ਸੀ ਕਿ ਇੱਕ ਕਿ ਉਸ ਨੇ ਦੁਸ਼ਮਣ ਤੇ ਅਚਾਨਕ ਹਮਲਾ ਕਰਨ ਲਈ ਤਲਵਾਰ ਨੂੰ ਅਜਿਹੇ ਢੰਗ ਨਾਲ ਘੁਮਾਇਆ ਕਿ ਗਲਤੀ ਨਾਲ ਉਸਦੀ ਆਪਣੀ ਹੀ ਇੱਕ ਉਂਗਲੀ ਕੱਟੀ ਗਈ। ਉਸਦੇ ਵਜ਼ੀਰ ਨੇ ਉਸ ਨੂੰ ਸੰਭਾਲਿਆ ਅਤੇ ਵੈਦ ਨੂੰ ਬੁਲਾਇਆ ਅਤੇ ਰਾਜੇ ਨੂੰ ਹੌਸਲਾ ਦੇਂਦੇ ਹੋਏ ਕਹਿਣ ਲੱਗਾ ਕਿ ਤੁਹਾਡੀ ਉਂਗਲੀ ਕੱਟੀ ਗਈ ਬਹੁਤ ਮਾੜਾ ਹੋਇਆ ਪਰ ਰੱਬ ਜੋ ਕਰਦਾ ਹੈ ਠੀਕ ਹੀ ਕਰਦਾ ਹੈ! ਰਾਜੇ ਨੂੰ ਇਹ ਸੁਣਦਿਆਂ ਗੁੱਸਾ ਚੜ੍ਹ ਗਿਆ ਤੇ ਉਸਨੇ ਕਿਹਾ ਕਿ ਤੂੰ ਮੇਰਾ ਵਜ਼ੀਰ ਹੋ ਕੇ ਇਸ ਨੂੰ ਚੰਗਾ ਕਹਿ ਰਿਹਾ, ਤੈਨੂੰ ਮੈਂ ਹੁਣੇ ਹੀ ਨੌਕਰੀ ਤੋਂ ਕੱਢਦਾ ਹਾਂ,

ਨੌਕਰੀ ਤੋਂ ਕੱਢੇ ਜਾਣ ਤੇ ਵਜ਼ੀਰ ਨੇ ਫੇਰ ਕਿਹਾ ਕਿ ਜੋ ਰੱਬ ਕਰਦਾ ਹੈ ਠੀਕ ਕਰਦਾ ਹੈ ਅਤੇ ਵਜ਼ੀਰ ਰਾਜੇ ਦੇ ਹੁਕਮ ਨੂੰ ਮੰਨਦਾ ਹੋਇਆ ਹੱਥ ਜੋੜ ਕੇ ਅਲਵਿਦਾ ਆਖ ਕੇ ਬਾਹਰ ਵੱਲ ਚੱਲ ਪਿਆ 

ਵੈਦ ਨੇ ਰਾਜੇ ਦਾ ਇਲਾਜ਼ ਕੀਤਾ ਪਰ ਉਸ ਦੀ ਉਂਗਲ ਜੁੜ ਨਾ ਸਕੀ, ਬਿਨਾਂ ਉਂਗਲ ਤੋਂ ਰਾਜਾ ਤੰਦਰੁਸਤ ਹੋ ਗਿਆ ਅਤੇ ਕੁਝ ਦਿਨ ਬਾਅਦ ਰਾਜਾ ਸ਼ਿਕਾਰ ਕਰਨ ਲਈ ਇੱਕਲਾ ਹੀ ਜੰਗਲ ਵੱਲ ਚਲਾ ਗਿਆ ਗਿਆ, ਸ਼ਿਕਾਰ ਦੀ ਭਾਲ ਵਿੱਚ ਉਹ ਸੰਘਨੇ ਜੰਗਲ ਵਿੱਚ ਜਾ ਵੜਿਆ ਅਗੋਂ ਉਸਨੂੰ ਦੈਂਤਾ ਨੇ ਘੇਰ ਲਿਆ

ਰਾਜਾ ਉਨ੍ਹਾਂ ਦਾ ਮੁਕਾਬਲਾ ਨਾ ਕਰ ਸਕਿਆ ਤੇ ਉਸਨੂੰ ਦੈਂਤਾਂ ਨੇ ਫੜ ਲਿਆ ਅਤੇ ਆਪਣੇ ਦੇਵਤੇ ਕੋਲ ਲੈਜਾਣ ਲੱਗੇ ਅਤੇ ਰਾਜੇ ਨੂੰ ਕਹਿਣ ਲੱਗੇ ਕਿ ਅਸੀ ਤੇਰੀ ਬਲੀ ਦੇ ਕੇ ਆਪਣੇ ਦੇਵਤਾ ਨੂੰ ਖੁਸ਼ ਕਰਾਂਗੇ

ਉਹ ਉਸਦੀ ਬਲੀ ਦੇਣ ਲਈ ਤਿਆਰੀ ਕਰਨ ਲੱਗੇ। ਜਦੋਂ ਉਨ੍ਹਾਂ ਰਾਜੇ ਨੂੰ ਦੇਵਤਾ ਅੱਗੇ ਪੇਸ਼ ਕੀਤਾ ਤਾਂ ਰਾਜੇ ਨੇ ਅਸਮਾਨ ਵੱਲ ਹੱਥ ਕਰਕੇ ਦੇਵਤਾ ਨੂੰ ਪ੍ਰਮਾਤਮਾਂ ਦਾ ਵਾਸਤਾ ਪਾਉਣ ਲੱਗਾ

ਜਦੋਂ ਦੇਵਤਾ ਨੇ ਉਸਦੇ ਹੱਥ ਦੀ ਉਂਗਲੀ ਕੱਟੀ ਹੋਈ ਦੇਖੀ ਤਾਂ ਉਹਨੇ ਕਿਹਾ ਇਹ ਅਧੂਰਾ ਇਨਸਾਨ ਹੈ, ਇਸ ਦੀ ਇੱਕ ਉਂਗਲ ਘੱਟ ਹੈ  ਤੇਰੇ ਅੰਗ ਪੂਰੇ ਨਹੀਂ।

ਦੇਵਤਾ ਦੇ ਕਹਿਣ ਤੇ ਉਹਨਾਂ ਨੇ ਰਾਜਾ ਨੂੰ ਛੱਡ ਦਿੱਤਾ ਅਤੇ ਕਿਹਾ ਕਿ ਅਸੀਂ ਤੇਰੀ ਬਲੀ ਨਹੀਂ ਦੇ ਸਕਦੇ ਤੇ ਹੁਣ ਤੂੰ ਜਾ ਸਕਦਾ, ਰਾਜਾ ਉੱਥੋਂ ਭਜਿਆ ਅਤੇ ਆਪਣੇ ਕਿਲੇ ਵੱਲ ਦੋੜਿਆ

ਰਾਜੇ ਨੇ ਸ਼ੁਕਰ ਮਨਾਇਆ ਕਿ ਉਹ ਜਿਉਂਦਾ ਵਾਪਸ ਆ ਗਿਆ ਹੈ,  ਉਸਨੇ ਵਜ਼ੀਰ ਨੂੰ ਪੇਸ਼ ਕਰਨ ਲਈ ਕਿਹਾ, ਰਾਜੇ ਦੇ ਬੰਦੇ ਵਜ਼ੀਰ ਨੂੰ ਉਸ ਦੇ ਘਰੋਂ ਲੈ ਆਏ

ਵਜ਼ੀਰ ਨੇ ਝੁੱਕ ਕੇ ਰਾਜੇ ਨੂੰ ਸਲਾਮ ਕੀਤਾ ਅਤੇ ਕਿਹਾ ਹੁਕਮ ਕਰੋ ਰਾਜੇ ਨੇ ਕਿਹਾ ਕਿ ਤੂੰ ਠੀਕ ਕਹਿੰਦਾ ਸੀ ਕਿ ਰੱਬ ਜੋ ਕਰਦਾ ਹੈ ਠੀਕ ਕਰਦਾ ਹੈ, ਮੇਰੀ ਉਂਗਲੀ ਕੱਟੀ ਹੋਣ ਕਰਕੇ ਮੈਂ ਬਚ ਗਿਆ। ਰਾਜੇ ਨੇ ਵਜ਼ੀਰ ਨੂੰ ਉਸ ਦਾ ਅਹੁਦਾ ਵਾਪਸ ਕਰਦਿਆਂ ਉਸ ਦਾ ਸਤਿਕਾਰ ਕੀਤਾ, ਰਾਜੇ ਨੇ ਵਜ਼ੀਰ ਨੂੰ ਕਿਹਾ ਕਿ ਜਦੋਂ ਮੈਂ ਤੈਨੂੰ ਮੁਅੱਤਲ ਕੀਤਾ ਤਾਂ ਤੂੰ ਉਸ ਸਮੇਂ ਕਿਉਂ ਕਿਹਾ  ਕਿ ਰੱਬ ਜੋ ਕਰਦਾ ਹੈ ਠੀਕ ਕਰਦਾ ਹੈ।

ਵਜ਼ੀਰ ਨੇ ਉੱਤਰ ਦਿੱਤਾ, ‘ਜੇ ਤੁਸੀਂ ਮੈਨੂੰ ਮੁਅੱਤਲ ਨਾ ਕਰਦੇ ਤਾਂ ਮੈਂ ਤੁਹਾਡੇ ਨਾਲ ਹੋਣਾ ਸੀ ਅਤੇ ਦੈਂਤਾਂ ਹੱਥੋਂ ਤੁਹਾਡੀ ਥਾਂ ਤੇ ਮੇਰੀ ਬਲੀ ਹੋ ਜਾਣੀ ਸੀ, ਰੱਬ ਨੇ ਚੰਗਾ ਕੀਤਾ ਕਿ ਤੁਸੀਂ ਮੈਨੂੰ ਕੱਢ ਦਿੱਤਾ ਅਤੇ ਮੈਂ ਬੱਚ ਗਿਆ।

ਰਾਜੇ ਅਤੇ ਵਜ਼ੀਰ ਦੀ ਆਪਸੀ ਸਾਂਝ ਜਿੰਦਗੀ ਭਰ ਚਲਦੀ ਰਹੀ,

ਤਸਵੀਰਾਂ : Ideogram ਦੇ ਧੰਨਵਾਦ ਸਹਿਤ