ਨਿਊਜ਼ ਪੰਜਾਬ
ਸੁਨਾਮ: 16 ਜੁਲਾਈ 2025
ਸਥਾਨਕ ਸ਼ਹਿਰ ਦੇ ਸਰਾਫਾ ਬਾਜ਼ਾਰ ’ਚ ਇੱਕ ਕੱਪੜੇ ਦੀ ਦੁਕਾਨ ’ਚ ਭਿਆਨਕ ਅੱਗ ਲੱਗ ਗਈ, ਇਹ ਮੰਨਤ ਕਲਾਥ ਹਾਊਸ ਨਾਂਅ ਦੀ ਕੱਪੜੇ ਦੀ ਦੁਕਾਨ ਸੀ, ਦੁਕਾਨ ’ਚ ਪਿਆ ਕੱਪੜਾ ਤੇ ਫਰਨੀਚਰ ਸੜ ਕੇ ਸੁਆਹ ਹੋ ਗਿਆ ਹੈ। ਫਾਇਰ ਬ੍ਰਿਗੇਡ ਦੀ ਗੱਡੀ ਲੈਕੇ ਕਰਮਚਾਰੀ ਮੌਕੇ ’ਤੇ ਪੁੱਜੇ ਜਿਨਾਂ ਨੇ ਅੱਗ ਬੁਝਾਉਣੀ ਸ਼ੁਰੂ ਕੀਤੀ, ਥੋੜੇ ਹੀ ਸਮੇਂ ਬਾਅਦ ਡੇਰਾ ਸੱਚਾ ਸੌਦਾ ਦੇ ਗ੍ਰੀਨ ਐਸ ਦੇ ਸੇਵਾਦਾਰ ਵੀ ਮੌਕੇ ’ਤੇ ਪੁੱਜੇ ਜਿਨਾਂ ਨੇ ਅੱਗ ਬੁਝਾਉਣ ’ਚ ਕਰਮਚਾਰੀਆਂ ਨਾਲ ਮਦਦ ਕੀਤੀ ਤੇ ਫਰਨੀਚਰ ਤੇ ਹੋਰ ਮੱਚਿਆ ਹੋਇਆ ਸਮਾਨ ਦੁਕਾਨ ਤੋਂ ਬਾਹਰ ਕੱਢਿਆ ਗਿਆ। ਇਸ ਸਮੇਂ ਪੁਲਿਸ ਕਰਮਚਾਰੀ ਵੀ ਮੌਕੇ ’ਤੇ ਮੌਜੂਦ ਸਨ।
ਸੁਖਬੀਰ ਸਿੰਘ ਕਿਹਾ ਕਿ ਅੱਗ ਲੱਗਣ ਦੇ ਕਾਰਨ ਵਜੋਂ ਦੁਕਾਨ ’ਚ ਲੱਗੇ ਇਨਵਰਟਰ ‘ਚ ਸ਼ਾਰਟ-ਸਰਕਟ ਹੋ ਸਕਦਾ ਹੈ।ਇਸ ਮੌਕੇ ਮੰਨਤ ਕਲਾਥ ਹਾਊਸ ਦੁਕਾਨ ਦੇ ਮਾਲਕ ਸੁਖਬੀਰ ਸਿੰਘ ਸੋਨੀ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਨੂੰ ਸਵੇਰੇ 5 ਵਜੇ ਦੇ ਕਰੀਬ ਫੋਨ ਗਿਆ ਸੀ ਕਿ ਉਸ ਦੀ ਦੁਕਾਨ ’ਚੋਂ ਧੂਆਂ ਨਿਕਲ ਰਿਹਾ ਹੈ ਤਾਂ ਜਦੋਂ ਉਸ ਨੇ ਆ ਕੇ ਵੇਖਿਆ ਤਾਂ ਦੁਕਾਨ ’ਚ ਅੱਗ ਲੱਗੀ ਹੋਈ ਸੀ ਤਾਂ ਤੁਰੰਤ ਫਾਇਰ ਬ੍ਰਿਗੇਡ ਵੀ ਮੌਕੇ ’ਤੇ ਪੁੱਜ ਗਈ ਜਿਨਾਂ ਨੇ ਅੱਗ ਵਝਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਉਸਦੀ ਦੁਕਾਨ ’ਚ ਪਿਆ ਸਾਰਾ ਕੱਪੜਾ ਤੇ ਫਰਨੀਚਰ ਸੜ ਕੇ ਸੁਆਹ ਹੋ ਗਿਆ ਹੈ, ਉਸਨੇ ਕਿਹਾ ਕਿ ਉਸਦਾ ਕਰੀਬ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਹ ਗਰੀਬ ਆਦਮੀ ਹੈ ਉਸਦਾ ਇਹ ਬਹੁਤ ਵੱਡਾ ਨੁਕਸਾਨ ਹੋ ਗਿਆ ਉਸ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ ।
