ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ : ਚੰਗਾ ਸੰਗੀਤ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਵੱਡਾ ਹੁਲਾਰਾ – ਜਸਦੇਵ ਸਿੰਘ ਸੇਖੋਂ

ਯਾਦਗਾਰੀ ਹੋ ਨਿਬੜੀ ਸੰਗੀਤਮਈ ਸ਼ਾਮ

*****************************

ਲੁਧਿਆਣਾ 3 ਅਗਸਤ( ਆਰ. ਐਸ. ਖਾਲਸਾ) ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਇੱਕ ਵਿਸ਼ੇਸ਼ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਿਖਿਆਰਥੀਆਂ ਨੇ ਗਾਇਨ, ਨ੍ਰਿਤ ਅਤੇ ਸਾਜ਼ ਦੀਆਂ ਦਿਲ ਖਿੱਚਵੀਆਂ ਪੇਸ਼ਕਾਰੀਆਂ ਕੀਤੀਆਂ।

ਡਾ: ਚਰਨ ਕਮਲ ਸਿੰਘ, ਡਾਇਰੈਕਟਰ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੇ ਮੁੱਖ ਮਹਿਮਾਨ, ਸ੍ਰ. ਜਸਦੇਵ ਸਿੰਘ ਸੇਖੋਂ, ਜ਼ੋਨਲ ਕਮਿਸ਼ਨਰ, ਮਿਊਂਸੀਪਲ ਕਾਰਪੋਰੇਸ਼ਨ ਅਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦਿਆਂ ਇੰਸਟੀਚਿਊਟ ਦੀਆਂ ਉੱਚ ਪੱਧਰੀ ਤਕਨੀਕੀ ਸਹੂਲਤਾਂ ਅਤੇ ਗਾਇਨ, ਵਾਦਨ, ਨ੍ਰਿਤ, ਆਡੀਓ/ਵੀਡੀਓ ਦੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਦੇ ਮੁੱਖ ਮਹਿਮਾਨ ਸ੍ਰ. ਜਸਦੇਵ ਸਿੰਘ ਸੇਖੋਂ, ਜ਼ੋਨਲ ਕਮਿਸ਼ਨਰ, ਮਿਊਂਸੀਪਲ ਕਾਰਪੋਰੇਸ਼ਨ, ਲੁਧਿਆਣਾ ਨੇ ਇੰਸਟੀਚਿਊਟ ਵਲੋਂ ਕੀਤੀਆਂ ਗਈਆਂ ਪੇਸ਼ਕਾਰੀਆਂ ਦੀਆਂ ਸ਼ਲਾਘਾ ਕਰਦਿਆਂ ਅਤੇ ਇੰਸਟੀਚਿਊਟ ਵਲੋਂ ਵਿਸ਼ੇਸ਼ ਕਰਕੇ ਨੌਜਵਾਨਾਂ ਵਿਚ ਕੀਤੇ ਜਾ ਰਹੇ ਹੁਨਰ-ਘਾੜਤ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਚੰਗਾ ਸੰਗੀਤ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਵੱਡਾ ਸਰੋਤ ਹੈ ਅਤੇ ਸਾਨੂੰ ਸੰਗੀਤ ਨਾਲ ਜੁੜਨਾ ਚਾਹੀਦਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਲੋਕਾਂ ਨੂੰ ਸੰਗੀਤ ਅਤੇ ਸਭਿਆਚਾਰ ਨਾਲ ਜੋੜਣ ਲਈ ਚੰਗਾ ਕੰਮ ਕਰ ਰਿਹਾ ਹੈ, ਸ਼੍ਰੀ ਸੇਖੋਂ ਨੇ ਕਿਹਾ ਕਿ ਅਜਿਹੀਆਂ ਸੰਸਥਾਵਾਂ ਨੂੰ ਮਿਊਂਸੀਪਲ ਕਾਰਪੋਰੇਸ਼ਨ, ਲੁਧਿਆਣਾ ਵਲੋਂ ਪੂਰਨ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਹਮੇਸ਼ਾ ਦਿੱਤਾ ਜਾਵੇਗਾ।

ਇੰਸਟੀਚਿਊਟ ਦੇ ਸਿਖਿਆਰਥੀ ਦਸ਼ਮੀਤ ਕੌਰ, ਅਨਿਲ ਸੂਦ ਅਤੇ ਰਾਸ਼ੀ ਵਲੋਂ ਗਾਇਨ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਵਾਦਨ ਵਿਭਾਗ ਵਲੋਂ ਅਦਬ, ਸ਼ਿਵਾਨੀ, ਸਮੀਕਸ਼ਾ, ਅਨਹਦ ਅਤੇ ਜਸਪ੍ਰੀਤ, ਡਾਂਸ ਵਿਭਾਗ ਵਲੋਂ ਤਾਰੂਸ਼ੀ, ਦੀਆ, ਰੌਸ਼ਨੀ, ਤਕਸ਼ਵੀ, ਰਾਇਨਾ, ਆਰਵੀ, ਸ਼ਨਾਇਆ, ਸੁਹਾਵੀ, ਜਪਨੀਤ, ਕਾਵੇਰੀ ਆਦਿ ਨੇ ਕੱਥਕ ਦੀਆਂ ਪੇਸ਼ਕਾਰੀਆਂ ਦਿੱਤੀਆਂ। ਹਿਪਹਾਪ ਦੀ ਪੇਸ਼ਕਾਰੀ ਮਰੀਨਲ, ਇਨਾਇਆ, ਮਾਇਰਾ, ਆਭਿਆ, ਦਕਸ਼, ਨਾਇਰਾ, ਕੁਸਮ ਨੇ ਬਹੁਤ ਵਧੀਆ ਦਿੱਤੀ ਅਤੇ ਭੰਗੜਾ ਦੀਆਂ ਪੇਸ਼ਕਾਰੀਆਂ ਵਿਚ ਜੂਨੀਅਰ ਅਤੇ ਸੀਨੀਅਰ ਗਰੁਪਾਂ ਵਲੋਂ ਰੰਗਾਂਰੰਗ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।

ਇਸ ਮੌਕੇ ਇਸ਼ਮੀਤ ਸਿੰਘ ਦੇ ਪਿਤਾ ਜੀ ਸ੍ਰ. ਗੁਰਪਿੰਦਰ ਸਿੰਘ ਹੁਰਾਂ ਨੇ ਸੰਗੀਤ ਵਿਭਾਗ ਵਲੋਂ ਦਿਲ ਖਿੱਚਵੀਆਂ ਪੇਸ਼ਕਾਰੀਆਂ ਵਿਚ ਗਾਏ ਹੋਏ ਗੀਤਾਂ ਦੀ ਸ਼ਲਾਘਾ ਕੀਤੀ।

ਮਿਸ਼ਿਜ਼ ਪੂਜਾ ਰਾਣੀ, ਡੀਨ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੇ ਸਟੇਜ ਦਾ ਸੁਚੱਜੇ ਢੰਗ ਨਾਲ ਸੰਚਾਲਨ ਕੀਤਾ। ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੀ ਇਹ ਵਿਸ਼ੇਸ਼ ਸੰਗੀਤਕ ਸ਼ਾਮ ਸਰੋਤਿਆਂ ਦੇ ਮਨਾਂ ਵਿਚ ਯਾਦਗਾਰੀ ਹੋ ਨਿਬੜੀ।