ਐਡਵੋਕੇਟ ਕਰਨਦੀਪ ਸਿੰਘ ਕੈਰੋਂ
ਲੁਧਿਆਣਾ, 1 ਅਗਸਤ – ਪੰਜਾਬ ਵਿਚ ਪ੍ਰਾਪਰਟੀ ਟੈਕਸ ਬਿਨਾਂ ਕਿਸੇ ਪੈਨਲਟੀ/ਵਿਆਜ ਤੋਂ ਕੇਵਲ ਮੂਲ ਰਕਮ ਜਮ੍ਹਾਂ ਕਰਵਾਉਣ ਲਈ ਮਿਤੀ 15.08.2025 ਤੱਕ ਵਾਧਾ ਕਰ ਦਿੱਤਾ ਗਿਆ ਹੈ ਇਸ ਸਬੰਧੀ ਪੰਜਾਬ ਸਰਕਾਰ ਸਥਾਨਕ ਸਰਕਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰ. ਤੇਜਵੀਰ ਸਿੰਘ, ਆਈ.ਏ.ਐਸ ਵੱਲੋਂ ਜਾਰੀ ਪੱਤਰ ਸਥਾਨਕ ਅਧਿਕਾਰੀਆਂ ਨੂੰ ਮਿੱਲ ਗਿਆ ਹੈ,
ਪੱਤਰ ਅਨੁਸਾਰ ਜਿਹਨਾਂ ਪ੍ਰਾਪਰਟੀ ਮਾਲਕਾਂ ਵਲੋਂ ਪ੍ਰੋਪਰਟੀ ਟੈਕਸ ਨਹੀਂ ਭਰਿਆ ਗਿਆ ਸੀ ਜਾਂ ਅਧੂਰਾ ਭਰਿਆ ਗਿਆ ਸੀ. ਨੂੰ ਕਲਾਜ-1 ਦੇ ਸਨਮੁੱਖ One time settlement ਸਕੀਮ ਅਧੀਨ ਬਿਨਾਂ ਕਿਸੇ ਪੈਨਲਟੀ/ਵਿਆਜ ਤੋਂ ਕੇਵਲ ਮੂਲ ਰਕਮ ਮਿਤੀ 31.07.2025 ਤੱਕ ਭਰਨ ਦੀ ਛੋਟ ਦਿੱਤੀ ਗਈ ਸੀ । ਪਰ ਹੁਣ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਸਰਕਾਰ ਵਲੋਂ ਚਲਾਈ ਗਈ One time settlement ਸਕੀਮ ਅਧੀਨ ਪ੍ਰੋਪਰਟੀ ਟੈਕਸ ਬਿਨਾਂ ਕਿਸੇ ਪੈਨਲਟੀ/ਵਿਆਜ ਤੋਂ ਕੇਵਲ ਮੂਲ ਰਕਮ ਜਮ੍ਹਾਂ ਕਰਵਾਉਣ ਲਈ ਮਿਤੀ 15.08.2025 ਤੱਕ ਵਾਧਾ ਕੀਤਾ ਜਾਂਦਾ ਹੈ।
ਪੜ੍ਹੋ ਸਰਕਾਰ ਦੇ ਹੁਕਮ

