ਇਸਤਰੀ ਸਤਿਸੰਗ ਸਭਾਵਾਂ ਵੱਲੋ ਪੂਰੇ ਉਤਸਾਹ ਨਾਲ 350 ਸਾਲਾਂ ਸ਼ਹੀਦੀ ਸ਼ਤਾਬਦੀ ਸਮਾਗਮਾਂ ‘ਚ ਭਾਗ ਲੈਣ ਦਾ ਐਲਾਨ

*ਸ਼ਹੀਦੀ ਸ਼ਤਾਬਦੀ ਦੇ ਸੁਨੇਹੇ ਨੂੰ ਬੱਚਿਆਂ ਤੱਕ ਪਹੁੰਚਾਣ ਲਈ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਆਪਣੀ ਮੋਹਰੀ ਭੂਮਿਕਾ ਨਿਭਾਉਣ‌- ਗਿਆਨੀ ਫ਼ਤਿਹ ਸਿੰਘ*

■■■■■■■■■■■■

ਲੁਧਿਆਣਾ,1 ਅਗਸਤ ( ਆਰ ਐਸ ਖ਼ਾਲਸਾ )350 ਸਾਲਾ ਸ਼ਹੀਦੀ ਸ਼ਤਾਬਦੀ ਕਮੇਟੀ ਲੁਧਿਆਣਾ ਵੱਲੋ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਆਯੋਜਿਤ ਕੀਤੇ ਜਾਣ ਵਾਲੇ ਸਮੂਹ ਸਮਾਗਮਾ ਅੰਦਰ ਲੁਧਿਆਣੇ ਸ਼ਹਿਰ ਦੀਆਂ ਇਸਤਰੀ ਸਤਿਸੰਗ ਸਭਾਵਾਂ, ਕੀਰਤਨ ਤੇ ਸੇਵਾ ਸੁਸਾਇਟੀਆਂ ਦੀਆਂ ਬੀਬੀਆਂ ਪੂਰੇ ਉਤਸਾਹ ਨਾਲ ਭਾਗ ਲੈਣਗੀਆਂ!

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਸਤਰੀ ਸਤਿਸੰਗ ਸਭਾ ਦੀ ਪ੍ਰਮੁੱਖ ਬੀਬੀ ਕਰਤਾਰ ਕੌਰ (ਝਾਂਈ ਜੀ),ਬੀਬੀ ਰਵਿੰਦਰ ਕੌਰ ਸਰਾਭਾ ਨਗਰ, ਬੀਬੀ ਦਲਜੀਤ ਕੌਰ ਤੇ ਬੀਬੀ ਚਰਨਜੀਤ ਕੌਰ ਬੱਬੂ ਭੈਣ ਜੀ ਨੇ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1ਦੁੱਗਰੀ ਵਿਖੇ

350 ਸਾਲਾ ਸ਼ਹੀਦੀ ਸ਼ਤਾਬਦੀ ਕਮੇਟੀ ਵੱਲੋ ਲੁਧਿਆਣਾ ਸ਼ਹਿਰ ਦੀਆਂ ਇਸਤਰੀ ਸਤਿਸੰਗ ਸਭਾਵਾਂ ਦੀਆਂ ਪ੍ਰਮੁੱਖ ਬੀਬੀਆਂ ਦੀ ਸੱਦੀ ਗਈ ਵਿਸੇਸ਼ ਇਕੱਤਰਤਾ ਉਪਰੰਤ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਹੋਇਆ ਕੀਤਾ!ਉਨ੍ਹਾਂ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦੇਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਪੂਰੀ ਇੱਕਜੁੱਟਤਾ ਤੇ ਵੱਡੇ ਪੱਧਰ ਤੇ ਮਨਾਉਣ ਲਈ ਯੂਨਾਇਟਿ ਡ ਸਿੱਖਜ਼ ਦੀ ਟੀਮ ਵੱਲੋ ਕੀਤੇ ਜਾ ਰਹੇ ਉਪਰਾਲੇ ਸਮੁੱਚੀਆਂ ਸੰਗਤਾਂ ਲਈ ਪ੍ਰੇਣਾ ਸਰੋਤ ਹਨ!ਇਸ ਦੌਰਾਨ ਇਕੱਤਰਤਾ ਵਿੱਚ ਆਪਣੇ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਗਿਆਨੀ ਫ਼ਤਿਹ ਸਿੰਘ ਕੋਆਰਡੀਨੇਟਰ 350 ਸਾਲਾਂ ਸ਼ਤਾਬਦੀ ਕਮੇਟੀ ਲੁਧਿਆਣਾ, ਸ. ਅੰਮ੍ਰਿਤਪਾਲ ਸਿੰਘ ਡਾਇਰੈਕਟਰ ਪੰਜਾਬ ਯੂਨਾਇਟਿਡ ਸਿੱਖਜ਼,ਸਤਨਾਮ ਸਿੰਘ ਸਲ੍ਹੋਪੁਰੀ, ਡਾ ਪੁਸ਼ਪਿੰਦਰ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ. ਕੁਲਵਿੰਦਰ ਸਿੰਘ ਬੈਨੀਪਾਲ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਸ਼ਹੀਦੀ ਸ਼ਤਾਬਦੀ ਦੀ ਅਸਲ ਮਹੱਤਤਾ ਤੇ ਸੁਨੇਹੇ ਨੂੰ ਘਰ ਘਰ ਪਹੁੰਚਾਣ ਅਤੇ ਬੱਚਿਆਂ ਨੂੰ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਬਾਣੀ, ਸਿੱਖਿਆਵਾ ਤੇ ਫਲਸਫੇ ਤੋ ਜਾਣੂ ਕਰਵਾਉਣ ਵਿੱਚ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਆਪਣੀ ਮੋਹਰੀ ਭੂਮਿਕਾ ਨਿਭਾਉਣ ਤਾਂ ਹੀ ਸ਼ਹੀਦੀ ਸ਼ਤਾਬਦੀ ਮਨਾਉਣੀ ਸਫਲਾ ਸਿੱਧ ਹੋਵੇਗੀ!ਇਸ ਮੌਕੇ ਵੱਖ ਵੱਖ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਨੇ ਰਸਮੀ ਤੌਰ ਤੇ ਐਲਾਨ ਕੀਤਾ ਕਿ 350 ਸਾਲਾਂ ਸ਼ਤਾਬਦੀ ਕਮੇਟੀ ਵੱਲੋ ਆਯੋਜਿਤ ਕੀਤੇ ਜਾਣ ਵਾਲੇ ਸਮੂਹ ਸਮਾਗਮਾਂ ਅੰਦਰ ਜਿੱਥੇ ਬੀਬੀਆਂ ਆਪਣੀ ਭਰਵੀ ਸ਼ਮੂਲੀਅਤ ਕਰਨਗੀਆਂ ਉੱਥੇ ਨਾਲ ਹੀ ਪ੍ਰਚਾਰ ਮੁਹਿੰਮ ਦੀ ਲਹਿਰ ਨੂੰ ਹੋਰ ਪ੍ਰਚਂਡ ਕਰਨ ਵਿੱਚ ਆਪਣਾ ਨਿੱਘਾ ਸਹਿਯੋਗ ਦੇਣਗੀਆਂ ਅਤੇ ਇਸੇ ਲੜ੍ਹੀ ਤਹਿਤ ਸਮੂਹ ਇਸਤਰੀ ਸਤਿਸੰਗ ਸਭਾਵਾਂ ਵੱਲੋ ਮਹਾਨ ਇਸਤਰੀ ਕੀਰਤਨ ਦਰਬਾਰ ਵੀ ਕਰਵਾਇਆ ਜਾਵੇਗਾ!ਇਸ ਦੌਰਾਨ ਉੱੰਘੇ ਸਿੱਖ ਵਿਦਵਾਨ ਤੇ ਪ੍ਰਚਾਰਕ ਸ.ਸਤਨਾਮ ਸਿੰਘ ਸਲ੍ਹੋਪੁਰੀ ਨੇ ਆਪਣੀ ਸੰਸਥਾ ਵੱਲੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੇ ਕੁਰਬਾਨੀ ਭਰੇ ਇਤਿਹਾਸ ਨੂੰ ਬੱਚਿਆਂ ਤੱਕ ਪਹੁੰਚਾਣ ਲਈ ਤਿਆਰ ਕੀਤੀ ਗਈ ਸੁਚਿੱਤਰ ਤਸਵੀਰਾਂ ਵਾਲੀ ਪੁਸਤਕਾਂ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਨੂੰ ਭੇਟ ਕੀਤੀਆਂ ਤੇ ਸਹਿਜ ਪਾਠ ਕਰਨ ਦੀ ਲੜੀ ਨਾਲ ਵੱਧ ਤੋ ਵੱਧ ਜੁੜਨ ਦੀ ਤਾਕੀਦ ਵੀ ਕੀਤੀ!

ਇਕੱਤਰਤਾ ਦੌਰਾਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ.ਕੁਲਵਿੰਦਰ ਸਿੰਘ ਬੈਨੀਪਾਲ ਸਿੰਘ ਨੇ ਸਮੂਹ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਤੇ ਸ਼ਤਾਬਦੀ ਕਮੇਟੀ ਦੇ ਕਨਵੀਨਰ ਅਤੇ ਪ੍ਰਮੂੱਖ ਸ਼ਖਸੀਅਤਾ ਦਾ ਨਿੱਘਾ ਧੰਨਵਾਦ ਪ੍ਰਗਟ ਕੀਤਾ ਅਤੇ ਸ਼ਤਾਬਦੀ ਸਮਾਗਮਾਂ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਵਿੱਚ

ਗੁਰਦੁਆਰਾ ਸਾਹਿਬ ਵੱਲੋ ਆਪਣਾ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ!ਇਕੱਤਰਤਾ ਦੌਰਾਨ ਸੁਰਿੰਦਰ ਸਿੰਘ ਮੱਕੜ ਤੇ ਭੁਪਿੰਦਰ ਸਿੰਘ ਮਕੱੜ ਯੂਨਾਈਟਿਡ ਸਿੱਖਜ਼,ਗੁਰਦੀਪ ਸਿੰਘ ਪ੍ਰਧਾਨ ਗੁ.ਮਾਇਆ ਨਗਰ,ਬੀਬੀ ਸਰਨਾ, ਮਨਪ੍ਰੀਤ ਕੌਰ ਬੀ. ਆਰ. ਐਸ ਨਗਰ.ਅਮਰਜੀਤ ਕੌਰ, ਬੀਬੀ ਪਰਮਿੰਦਰ ਕੌਰ,ਬਲਬੀਰ ਕੌਰ, ਬੀਬੀ ਦਵਿੰਦਰ ਕੌਰ ਆਦਿ ਵਿਸੇਸ਼ ਤੌਰ ਤੇ ਹਾਜਰ ਸਨ!