ਨਿਊਜ਼ ਪੰਜਾਬ
31 ਜੁਲਾਈ 2025
ਅੱਜ 31 ਜੁਲਾਈ ਹੈ ਅਤੇ ਇਤਿਹਾਸ ਵਿੱਚ ਇਹ ਦਿਨ ਊਧਮ ਸਿੰਘ ਦੀ ਸ਼ਹਾਦਤ ਨਾਲ ਜੁੜਿਆ ਹੋਇਆ ਹੈ। ਊਧਮ ਸਿੰਘ ਨੂੰ ਓ’ਡਾਇਰ ਦੇ ਕਤਲ ਤੋਂ ਚਾਰ ਮਹੀਨੇ ਬਾਅਦ 31 ਜੁਲਾਈ 1940 ਨੂੰ ਪੈਂਟਨਵਿਲ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ।
ਸ਼ਹੀਦ ਉਧਮ ਸਿੰਘ ਭਾਰਤ ਦੇ ਮਹਾਨ ਕ੍ਰਾਂਤੀਕਾਰੀ ਸਨ ਜੋ ਅਮ੍ਰਿਤਸਰ ਦੇ ਜਿਲਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਮਸ਼ਹੂਰ ਹਨ।ਉਨ੍ਹਾਂ ਨੇ 13 ਮਾਰਚ 1940 ਨੂੰ ਲੰਡਨ ‘ਚ ਮਾਇਕਲ ਓ’ਡਵਾਇਰ ਨੂੰ ਗੋਲੀ ਮਾਰ ਕੇ ਸਦਾ ਲਈ ਇਤਿਹਾਸ ਵਿੱਚ ਆਪਣਾ ਨਾਂ ਲਿਖਾ ਲਿਆ।ਉਹ 31 ਜੁਲਾਈ 1940 ਨੂੰ ਸ਼ਹੀਦ ਹੋਏ ਪਰ ਉਨ੍ਹਾਂ ਦੀ ਬਹਾਦੁਰੀ ਅੱਜ ਵੀ ਲੋਕਾਂ ਨੂੰ ਪ੍ਰੇਰਣਾ ਦਿੰਦੀ ਹੈ। ਉਧਮ ਸਿੰਘ ਦਾ ਜਨਮ 26 ਦਿਸੰਬਰ 1899 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸ਼ਹੀਦਾਂਵਾਲਾ ਪਿੰਡ ਵਿੱਚ ਹੋਇਆ ਸੀ। ਉਹ ਗ਼ੁਲਾਮੀ ਦੇ ਖਿਲਾਫ ਲੜਨ ਵਾਲੇ ਨਿਡਰ ਸੂਰਮਾ ਸਨ ਜੋ ਹਮੇਸ਼ਾ ਦੇ ਲਈ ਯਾਦ ਰੱਖੇ ਜਾਣਗੇ।
“ਉਧਮ ਸਿੰਘ ਵਰਗੇ ਕਦੇ ਕਦੇ ਹੀ ਪੈਦਾ ਹੁੰਦੇ ਨੇ, ਜਿਹਨਾਂ ਦੀ ਬਹਾਦੁਰੀ ਕਦੀ ਨਹੀਂ ਭੁੱਲੀ ਜਾਂਦੀ।”
