ਵਿਸ਼ਵ ਪੰਜਾਬੀ ਸੰਸਥਾ ਵੱਲੋਂ ਮੀਟਿੰਗ : ਕੈਬਨਿਟ ਮੰਤਰੀ ਅਮਨ ਅਰੋੜਾ,  ਹਰਪਾਲ ਸਿੰਘ ਚੀਮਾ, ਸੰਜੀਵ ਅਰੋੜਾ, ਸ੍ਰ. ਤਰੁਨਪ੍ਰੀਤ ਸਿੰਘ ਸੌਂਦ ਅਤੇ ਪਦਮ ਸ੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ ਐੱਮ ਪੀ ਨੇ ਸ੍ਰ. ਭੋਗਲ ਅਤੇ ਹੋਰ ਆਗੂਆਂ ਨੂੰ ਕੀਤਾ ਸਨਮਾਨਿਤ 

ਨਿਊਜ਼ ਪੰਜਾਬ

ਲੁਧਿਆਣਾ, 26 ਜੁਲਾਈ- ਹੋਟਲ ਰੈਡੀਸਨ ਬਲੂ, ਫਿਰੋਜ਼ਪੁਰ ਰੋਡ, ਲੁਧਿਆਣਾ ਵਿਖ਼ੇ ਪਦਮ ਸ੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ ਐੱਮ ਪੀ ਪ੍ਰਧਾਨ ਅੰਤਰਰਾਸ਼ਟਰੀ ਪ੍ਰਧਾਨ ਵਿਸ਼ਵ ਪੰਜਾਬੀ ਸੰਸਥਾ ਦੀ ਅਗਵਾਈ ਅਤੇ ਸੰਸਥਾ ਦੇ ਲੁਧਿਆਣਾ ਚੈਪਟਰ ਵੱਲੋਂ ਪਦਮ ਸ਼੍ਰੀ ਸਰਦਾਰ ਓਂਕਾਰ ਸਿੰਘ ਪਾਹਵਾ ਸਰਪ੍ਰਸਤ ਇਨ-ਚੀਫ਼ ਅਤੇ ਸ੍ਰ. ਉਪਕਾਰ ਸਿੰਘ ਆਹੂਜਾ ਸਰਪ੍ਰਸਤ ਪ੍ਰਧਾਨ CICU, ਸ੍ਰ. ਗੁਰਮੀਤ ਸਿੰਘ ਕੁਲਾਰ ਪ੍ਰਧਾਨ ਸਰਪ੍ਰਸਤੀ ਹੇਠ WPO ਲੁਧਿਆਣਾ ਵੱਲੋਂ ਕਰਵਾਏ ਸਮਾਗਮ ਵਿੱਚ ਪੰਜਾਬ ਦੇ ਆਪ ਪ੍ਰਧਾਨ ਅਤੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ, ਵਿੱਤ ਮੰਤਰੀ ਪੰਜਾਬ ਸ. ਹਰਪਾਲ ਸਿੰਘ ਚੀਮਾ ਅਤੇ ਸ਼੍ਰੀ ਸੰਜੀਵ ਅਰੋੜਾ ਉਦਯੋਗ ਅਤੇ ਵਣਜ ਮੰਤਰੀ ਪੰਜਾਬ, ਸ੍ਰ. ਤਰੁਨਪ੍ਰੀਤ ਸਿੰਘ ਸੌਂਦ ਪੰਚਾਇਤ ਮੰਤਰੀ ਪੰਜਾਬ ਨੇ ਪਦਮ ਸ੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ ਐੱਮ ਪੀ ਦੇ ਨਾਲ ਸਾਂਝੇ ਤੋਰ ਤੇ ਉਦਯੋਪਤੀਆਂ ਦਾ ਸਨਮਾਨ ਕੀਤਾ,

ਉੱਘੇ ਸਨਅਤਕਾਰ ਅਤੇ ਯੂ ਸੀ ਪੀ ਐੱਮ ਏ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ. ਅਵਤਾਰ ਸਿੰਘ ਭੋਗਲ ਦਾ ਸਨਮਾਨ ਕਰਦੇ ਹੋਏ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ, ਵਿੱਤ ਮੰਤਰੀ ਪੰਜਾਬ ਸ. ਹਰਪਾਲ ਸਿੰਘ ਚੀਮਾ ਅਤੇ ਸ਼੍ਰੀ ਸੰਜੀਵ ਅਰੋੜਾ ਉਦਯੋਗ ਅਤੇ ਵਣਜ ਮੰਤਰੀ ਪੰਜਾਬ, ਸ੍ਰ. ਤਰੁਨਪ੍ਰੀਤ ਸਿੰਘ ਪੰਚਾਇਤ ਮੰਤਰੀ ਪੰਜਾਬ ਅਤੇ ਪਦਮ ਸ੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ ਐੱਮ ਪੀ, ਇਸ ਸਮੇਂ ਸ੍ਰ. ਗੁਰਮੀਤ ਸਿੰਘ ਕੁਲਾਰ ਪ੍ਰਧਾਨ WPO ਲੁਧਿਆਣਾ,  ਸ੍ਰ. ਦੀਪਜੋਤ ਸਿੰਘ ਸੇਠੀ ਜ. ਸ., ਉੱਘੇ ਉਦਯੋਗਪਤੀ ਅਤੇ ਯੂ ਸੀ ਪੀ ਐੱਮ ਏ ਦੇ ਦੇ ਪ੍ਰਧਾਨ ਸ੍ਰ. ਹਰਸਿਮਰਨ ਸਿੰਘ ਲੱਕੀ, ਸ੍ਰ. ਮਨਜਿੰਦਰ ਸਿੰਘ ਸੱਚਦੇਵਾ , ਸ੍ਰ. ਉਪਕਾਰ ਸਿੰਘ ਆਹੂਜਾ, ਸ੍ਰ. ਗੁਰਦਿਆਲ ਸਿੰਘ ਬਸੰਤ ਸਮੇਤ ਵੱਡੀ ਗਿਣਤੀ ਵਿੱਚ ਵੱਖ ਵੱਖ ਸੰਸਥਾਵਾਂ ਦੇ ਮੁੱਖੀ ਮੋਜ਼ੂਦ ਸਨ.