ਨਿਊਜ਼ ਪੰਜਾਬ
25 ਜੁਲਾਈ 2025
ਖੰਨਾ ਸਿਵਲ ਹਸਪਤਾਲ ਵਿੱਚ ਗਰਭਵਤੀ ਔਰਤ ਦਾ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਇੱਕ ਨਵਜੰਮੇ ਬੱਚੀ ਦੀ ਮੌਤ ਹੋ ਗਈ। ਮਾਮਲੇ ਵਿੱਚ ਗਾਇਨੀਕੋਲੋਜਿਸਟ ਡਾ. ਕਵਿਤਾ ਸ਼ਰਮਾ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਡਾ. ਕਵਿਤਾ ਡਿਊਟੀ ‘ਤੇ ਹੋਣ ਦੇ ਬਾਵਜੂਦ ਬਿਨਾਂ ਸੂਚਨਾ ਦਿੱਤੇ ਸਟੇਸ਼ਨ ਛੱਡ ਕੇ ਚਲੇ ਗਏ। ਐਸਐਮਓ ਅਤੇ ਹਸਪਤਾਲ ਸਟਾਫ ਵੱਲੋਂ ਕਈ ਵਾਰ ਸੰਪਰਕ ਕਰਨ ਦੇ ਬਾਵਜੂਦ ਉਹ ਮਰੀਜ਼ ਨੂੰ ਚੈੱਕ ਕਰਨ ਨਹੀਂ ਆਏ ਤੇ ਕਹਿ ਦਿੱਤਾ ਕਿ ਰੈਫਰ ਕਰ ਦੋ।
ਸਥਿਤੀ ਗੰਭੀਰ ਹੋਣ ਤੇ ਐਸਐਮਓ ਡਾ. ਮਨਿੰਦਰ ਭਸੀਨ ਨੇ ਖੁਦ ਮੋਰਚਾ ਸੰਭਾਲਿਆ। ਉਨ੍ਹਾਂ ਦੱਸਿਆ ਕਿ ਪਰਿਵਾਰ ਔਰਤ ਨੂੰ ਰੈਫਰ ਕਰਨ ਦੀ ਬਜਾਏ ਹਸਪਤਾਲ ਵਿੱਚ ਹੀ ਡਿਲੀਵਰੀ ਕਰਵਾਉਣਾ ਚਾਹੁੰਦਾ ਸੀ। ਡਾ. ਭਸੀਨ ਰਾਤ 10 ਵਜੇ ਹਸਪਤਾਲ ਪਹੁੰਚੇ ਅਤੇ ਤੁਰੰਤ ਆਪਣੀ ਟੀਮ ਨਾਲ ਓਪਰੇਸ਼ਨ ਸ਼ੁਰੂ ਕੀਤਾ। ਔਰਤ ਦੀ ਹਾਲਤ ਨਾਜ਼ੁਕ ਸੀ ਕਿਉਂਕਿ ਬੱਚੇ ਦੀ ਲੈਟਰੀਨ ਅੰਦਰ ਹੀ ਨਿਕਲ ਗਈ ਸੀ। ਡਾਕਟਰਾਂ ਨੇ ਮਾਂ ਅਤੇ ਬੱਚੇ ਦੋਵਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਬੱਚੇ ਨੂੰ ਬੜੀ ਮੁਸ਼ਕਲ ਨਾਲ ਰਿਵਾਇਵ ਕੀਤਾ ਗਿਆ ਤੇ ਉਸਨੂੰ ਬਚਾਇਆ ਗਿਆ ਤੇ ਸਟੇਏਬਲ ਕਰਨ ਲਈ ਐਂਬੂਲੈਂਸ ਰਾਹੀਂ ਪਟਿਆਲਾ ਰੈਫਰ ਕੀਤਾ ਗਿਆ। ਪਟਿਆਲਾ ਤੋਂ ਚੰਡੀਗੜ੍ਹ ਲਿਜਾਂਦੇ ਸਮੇਂ ਬੱਚੀ ਦੀ ਮੌਤ ਹੋ ਗਈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਿਹਤ ਮੰਤਰੀ ਨੇ ਵੱਡਾ ਐਕਸ਼ਨ ਲਿਆ। ਡਿਊਟੀ ਚ ਲਾਪਰਵਾਹੀ ਵਰਤਣ ਵਾਲੀ ਗਾਇਨੀਕਾਲੋਜਿਸਟ ਡਾਕਟਰ ਕਵਿਤਾ ਸ਼ਰਮਾ ਨੂੰ ਸਸਪੈਂਡ ਕੀਤਾ ਗਿਆ
