ਬੰਗਲਾਦੇਸ਼ ਪਲੇਨ ਕ੍ਰੈਸ਼ ਤੋਂ ਬਾਅਦ ਜੂਨਸ  ਦੇ ਚੰਦਾ ਮੰਗਣ’ਤੇ ਭੜਕੇ ਲੋਕ, ਪੋਸਟ ਡਿਲੀਟ ਕਰਨੀ ਪਈ।

ਨਿਊਜ਼ ਪੰਜਾਬ

23 ਜੁਲਾਈ 2025

ਸੋਮਵਾਰ ਨੂੰ ਢਾਕਾ ਦੇ ਮਾਈਲਸਟੋਨ ਸਕੂਲ ਦੇ ਉੱਪਰ ਬੰਗਲਾਦੇਸ਼ ਫੌਜ ਦਾ ਇੱਕ ਟ੍ਰੇਨੀ ਜੈੱਟ ਹਾਦਸਾਗ੍ਰਸਤ ਹੋ ਗਿਆ ਸੀ  । ਇਸ ਹਾਦਸੇ ਵਿੱਚ ਹੁਣ ਤੱਕ 32 ਲੋਕਾਂ ਦੀ ਮੌਤ ਹੋ ਗਈ ਸੀ ।ਜਦੋਂ ਕਿ ਦਰਜਨਾਂ ਲੋਕ ਜ਼ਖਮੀ ਹੋ ਗਏ ਸਨ।

ਹਾਦਸੇ ਤੋਂ ਬਾਅਦ ਮੁਹੰਮਦ ਯੂਨਸ ਨੇ ਇੱਕ ਫੇਸਬੁੱਕ ਪੋਸਟ ਕਰਕੇ ਦੇਸ਼ ਵਾਸੀਆਂ ਨੂੰ ਪੈਸੇ ਦਾਨ ਕਰਨ ਦੀ ਅਪੀਲ ਕੀਤੀ ਸੀ। ਇਹ ਪੈਸਾ ਮਾਈਲਸਟੋਨ ਸਕੂਲ ਵਿੱਚ ਹੋਏ ਜੈੱਟ ਹਾਦਸੇ ਵਿੱਚ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਦੀ ਮਦਦ ਲਈ ਵਰਤਿਆ ਜਾਣਾ ਸੀ।,ਪਰ ਮੁਹੰਮਦ ਯੂਨਸ ਦੀ ਇਸ ਪੋਸਟ ਨੇ ਜੈੱਟ ਹਾਦਸੇ ਦਾ ਸੋਗ ਮਨਾ ਰਹੇ ਬੰਗਲਾਦੇਸ਼ ਵਿੱਚ ਰਾਜਨੀਤਿਕ ਹੰਗਾਮਾ ਮਚਾ ਦਿੱਤਾ । ਬਹੁਤ ਸਾਰੇ ਲੋਕਾਂ ਨੇ ਯੂਸਫ਼ ਸਰਕਾਰ ਦੀ ਇਹ ਕਹਿ ਕੇ ਆਲੋਚਨਾ ਕੀਤੀ ਕਿ ਕੀ ਸਰਕਾਰ ਕੋਲ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਪੈਸੇ ਨਹੀਂ ਹਨ? ਇਹ ਵਿਵਾਦ ਇੰਨਾ ਵੱਧ ਗਿਆ ਕਿ ਮੁਹੰਮਦ ਯੂਨਸ ਨੂੰ ਇਸ ਫੇਸਬੁੱਕ ਪੋਸਟ ਨੂੰ ਤੁਰੰਤ ਡਿਲੀਟ ਕਰਨਾ ਪਿਆ।