ਹਰਿਆਣਾ ਦੇ ਨੂਹ ਵਿੱਚ ਇੰਟਰਨੈਟ ਸੇਵਾਵਾਂ ਠੱਪ:ਅੱਜ ਰਾਤ 9 ਵਜੇ ਤੱਕ ਇੰਟਰਨੈਟ ਤੇ SMS ਸੇਵਾਵਾਂ ਬੰਦ,ਬ੍ਰਿਜ ਮੰਡਲ ਜਲ ਯਾਤਰਾ ਨੂੰ ਲੈ ਕੇ ਦਿੱਤੇ ਆਦੇਸ਼

ਨਿਊਜ਼ ਪੰਜਾਬ

ਨੂਹ: ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਇੰਟਰਨੈੱਟ ਅਤੇ SMS ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇੱਥੇ 13 ਜੁਲਾਈ ਰਾਤ 9 ਵਜੇ ਤੋਂ 14 ਜੁਲਾਈ ਰਾਤ 9 ਵਜੇ ਤੱਕ 24 ਘੰਟੇ ਲਈ ਇੰਟਰਨੈੱਟ ਸੇਵਾਵਾਂ ਮੁਅੱਤਲ ਰਹਿਣਗੀਆਂ। ਬ੍ਰਜ ਮੰਡਲ ਜਲਭਿਸ਼ੇਕ ਯਾਤਰਾ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਅਤੇ ਵੱਡੇ ਫੈਸਲੇ ਲਏ ਗਏ ਹਨ।ਪੁਲਿਸ ਸੁਪਰਡੈਂਟ ਰਾਜੇਸ਼ ਕੁਮਾਰ ਨੇ ਕਿਹਾ ਕਿ 14 ਜੁਲਾਈ ਨੂੰ ਹੋਣ ਵਾਲੀ ਜਲਭਿਸ਼ੇਕ ਯਾਤਰਾ ਵਿੱਚ ਹਥਿਆਰ ਅਤੇ ਜਲਣਸ਼ੀਲ ਪਦਾਰਥ ਲੈ ਕੇ ਜਾਣ ਦੀ ਮਨਾਹੀ ਹੋਵੇਗੀ। ਡੀਜੇ ਵਜਾਉਣ ‘ਤੇ ਵੀ ਪੂਰੀ ਤਰ੍ਹਾਂ ਪਾਬੰਦੀ ਹੈ।ਇੰਨਾ ਹੀ ਨਹੀਂ, ਇਸ ਦਿਨ ਜ਼ਿਲ੍ਹੇ ਦੇ ਸਕੂਲ ਬੰਦ ਕਰ ਦਿੱਤੇ ਗਏ ਹਨ। ਮੀਟ ਦੀਆਂ ਦੁਕਾਨਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਪੈਟਰੋਲ ਪੰਪਾਂ ‘ਤੇ ਪੈਟਰੋਲ ਅਤੇ ਡੀਜ਼ਲ ਉਪਲਬਧ ਨਹੀਂ ਹੋਵੇਗਾ। ਯਾਤਰਾ ਦੀ ਸੁਰੱਖਿਆ ਅਤੇ ਆਵਾਜਾਈ ਪ੍ਰਬੰਧਾਂ ਨੂੰ 2000 ਪੁਲਿਸ ਫੋਰਸ ਸੰਭਾਲੇਗੀ।