ਸੁਪਰੀਮ ਕੋਰਟ ਨੇ ਕਿਹਾ “ਸਾਡੇ ਵਿੱਚ ਰੱਬ ਨਾ ਦੇਖੋ। ਕਿਰਪਾ ਕਰਕੇ ਨਿਆਂ ਵਿੱਚ ਰੱਬ ਦੇਖੋ।”

ਐਡਵੋਕੇਟ ਕਰਨਦੀਪ ਸਿੰਘ ਕੈਰੋਂ

ਨਵੀਂ ਦਿੱਲੀ, 4 ਜੁਲਾਈ – ਸੁਪਰੀਮ ਕੋਰਟ ਵਿੱਚ ਜਦੋਂ ਇੱਕ ਵਕੀਲ ਨੇ ਜੱਜਾਂ ਨੂੰ ਕਿਹਾ

“ਜੇ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਬੇਈਮਾਨੀ ਹੋ ਰਹੀ ਹੈ ਤਾਂ ਅਸੀਂ ਕੇਸਾਂ ਤੋਂ ਪਿੱਛੇ ਹਟ ਜਾਂਦੇ ਹਾਂ। ਅਸੀਂ ਆਪਣੇ ਜੱਜਾਂ ਵਿੱਚ ਰੱਬ ਦੇਖਦੇ ਹਾਂ।”

ਤਾਂ ਉਸ ਨੂੰ ਜੱਜਾਂ ਵੱਲੋਂ ਜਵਾਬ ਮਿਲਿਆ ਹਾਲਾਂਕਿ ਇਸ ‘ਤੇ ਫ਼ੌਰੀ ਤੌਰ ‘ਤੇ ਜਸਟਿਸ ਸੁੰਦਰੇਸ਼ ਨੇ ਕਿਹਾ, “ਸਾਡੇ ਵਿੱਚ ਰੱਬ ਨਾ ਦੇਖੋ। ਕਿਰਪਾ ਕਰਕੇ ਨਿਆਂ ਵਿੱਚ ਰੱਬ ਦੇਖੋ।”

“ਸਾਡੇ ਵਿੱਚ ਰੱਬ ਨਾ ਦੇਖੋ”| ਸੁਪਰੀਮ ਕੋਰਟ (Supreme Court) ਨੇ ਸ਼ੁੱਕਰਵਾਰ ਨੂੰ ਇਹ ਟਿੱਪਣੀ ਉਦੋਂ ਕੀਤੀ ਜਦੋਂ ਇੱਕ ਵਕੀਲ ਨੇ ਕਿਹਾ ਕਿ ਉਹ ਜੱਜਾਂ ਵਿੱਚ ਰੱਬ ਦੇਖਦੇ ਹਨ। ਜਸਟਿਸ ਐਮ.ਐਮ. ਸੁੰਦਰੇਸ਼ ਅਤੇ ਜਸਟਿਸ ਕੇ. ਵਿਨੋਦ ਚੰਦਰਨ (Justices M M Sundresh and K Vinod Chandran) ਨੇ ਉੱਤਰ ਪ੍ਰਦੇਸ਼ ਦੇ ਇੱਕ ਮੰਦਰ ਦੇ ਮਾਮਲੇ ਦੀ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ

ਬੈਂਚ ਨੇ ਬੇਨਤੀ ਨੂੰ ਸਵੀਕਾਰ ਕਰ ਲਿਆ ਅਤੇ ਵਕੀਲ ਨੂੰ ਕੇਸ ਤੋਂ ਡਿਸਚਾਰਜ ਕਰ ਦਿੱਤਾ।