34 ਮੌਤਾਂ : ਤੇਲੰਗਾਨਾ ਫਾਰਮਾ ਪਲਾਂਟ ਧਮਾਕਾ: ਫਾਰਮਾ ਪਲਾਂਟ ਵਿੱਚ ਧਮਾਕਾ : ਮੁੱਖ ਮੰਤਰੀ ਰੈਡੀ ਮੌਕੇ ਦਾ ਦੌਰਾ ਕਰਨਗੇ

 

ਤੇਲੰਗਾਨਾ ਦੇ ਸੰਗਰੇਡੀ ਵਿੱਚ ਸੋਮਵਾਰ ਨੂੰ ਇੱਕ ਫਾਰਮਾ ਪਲਾਂਟ ਵਿੱਚ ਇੱਕ  ਧਮਾਕਾ ਹੋਇਆ। ਇਸ ਹਾਦਸੇ ਵਿੱਚ 34 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਸ਼ਾਮਿਆਲਮ ਇੰਡਸਟਰੀਅਲ ਅਸਟੇਟ ਵਿੱਚ ਸਿਗਾਚੀ ਫਾਰਮਾ ਕੰਪਨੀ ਵਿੱਚ ਬਚਾਅ ਅਤੇ ਰਾਹਤ ਕਾਰਜ ਅਜੇ ਵੀ ਜਾਰੀ ਹਨ ਜਿੱਥੇ ਧਮਾਕਾ ਹੋਇਆ ਸੀ।

ਪਸ਼ਾਮਿਆਲਮ ਵਿੱਚ ਸਿਗਾਚੀ ਇੰਡਸਟਰੀਜ਼ ਫਾਰਮਾ ਪਲਾਂਟ ਵਿੱਚ ਹੋਏ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 34 ਹੋ ਗਈ ਹੈ। ਜ਼ਿਲ੍ਹਾ ਪੁਲਿਸ ਸੁਪਰਡੈਂਟ ਪਰਿਤੋਸ਼ ਪੰਕਜ ਨੇ ਮੰਗਲਵਾਰ ਸਵੇਰੇ ਮੀਡੀਆ ਨੂੰ ਦੱਸਿਆ ਕਿ ਮਲਬਾ ਹਟਾਉਂਦੇ ਸਮੇਂ ਕਈ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਹੁਣ ਤੱਕ 31 ਲਾਸ਼ਾਂ ਮਲਬੇ ਵਿੱਚੋਂ ਕੱਢੀਆਂ ਗਈਆਂ ਹਨ, ਜਦੋਂ ਕਿ ਤਿੰਨ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਬਚਾਅ ਕਾਰਜ ਦਾ ਅਜੇ ਵੀ ਜਾਰੀ ਹੈ।