ਨਿਊਜ਼ ਪੰਜਾਬ
4 ਮਈ 2026
ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਵੋਟਾਂ ਦੀ ਗਿਣਤੀ ਸਵੇਰੇ ਸ਼ੁਰੂ ਹੋ ਚੁੱਕੀ ਹੈ, ਜਿਸ ਵਿੱਚ ਪਹਿਲਾਂ ਡਾਕ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਸਵੇਰੇ 8:30 ਵਜੇ ਤੋਂ ਈ.ਵੀ.ਐਮ. ਦੀ ਗਿਣਤੀ ਸ਼ੁਰੂ ਹੋਈ। ਇਸ ਦੇ ਨਾਲ ਹੀ ਪੰਜ ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਉਪਚੋਣਾਂ ਦੇ ਨਤੀਜੇ ਵੀ ਅੱਜ ਸਾਹਮਣੇ ਆਉਣਗੇ। ਇਸ ਦਰਮਿਆਨ ਪੱਛਮੀ ਬੰਗਾਲ ਦੀ ਫਾਲਟਾ ਸੀਟ ‘ਤੇ 21 ਮਈ ਨੂੰ ਦੁਬਾਰਾ ਮਤਦਾਨ ਹੋਵੇਗਾ। ਸ਼ੁਰੂਆਤੀ ਰੁਝਾਨਾਂ ਮੁਤਾਬਕ ਭਾਰਤੀ ਜਨਤਾ ਪਾਰਟੀ ਅਸਾਮ’ ਚ ਬਹੁਮਤ ਦੇ ਨੇੜੇ ਹੈ।ਅਸਾਮ ਵਿੱਚ ਸਾਰੀਆਂ ਸੀਟਾਂ ਲਈ 9 ਅਪ੍ਰੈਲ ਨੂੰ ਇਕੋ ਪੜਾਅ ਵਿੱਚ ਵੋਟਿੰਗ ਹੋਈ ਸੀ।
