ਗੁਰਦੀਸ਼ ਕੌਰ ਗਰੇਵਾਲ
ਕੈਲਗਰੀ: ਸਰਬ ਰੋਗ ਕਾ ਅਉਖਦ ਨਾਮ ਮਿਸ਼ਨ ਚੰਡੀਗੜ੍ਹ ਵੱਲੋਂ, ਇਸ ਸਾਲ ਲਾਏ ਜਾ ਰਹੇ ਰੋਗ ਨਿਵਾਰਣ ਕੈਂਪਾਂ ਦੀ ਲੜੀ ਤਹਿਤ, ਗੁਰਦੁਆਰਾ ਗੁਰੂ ਰਾਮਦਾਸ ਦਰਬਾਰ ਕੈਲਗਰੀ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ, 19 ਜੁਲਾਈ ਤੋਂ 22 ਜੁਲਾਈ ਤੱਕ, ਚਾਰ ਰੋਜ਼ਾ ਰੋਗ ਨਿਵਾਰਨ ਕੈਂਪ, ਗੁਰੂ ਰਾਮਦਾਸ ਦਰਬਾਰ ਕੈਲਗਰੀ ( 5225 84 st Calgary) ਵਿਖੇ ਲਾਇਆ ਜਾ ਰਿਹਾ ਹੈ। ਇਸ ਦਾ ਸਮਾਂ ਬਾਅਦ ਦੁਪਹਿਰ ਡੇਢ ਵਜੇ ਤੋਂ ਰਾਤ 8 ਵਜੇ ਤੱਕ ਹੋਏਗਾ।
ਇਸ ਕੈਂਪ ਵਿੱਚ ਇਸ ਵਾਰੀ, ਚੰਡੀਗੜ੍ਹ ਤੋਂ ਇਸ ਮਿਸ਼ਨ ਦੇ ਬਾਨੀ ਸਰਦਾਰ ਹਰਦਿਆਲ ਸਿੰਘ ਜੀ (IAS Retd) ਆਪਣੇ ਸਾਥੀ ਸ. ਜਗਮੋਹਨ ਸਿੰਘ ਨਾਲ ਉਚੇਚੇ ਤੌਰ ਤੇ ਪਹੁੰਚ ਰਹੇ ਹਨ- ਜੋ ਬਾਕੀ ਇਲਾਜਾਂ ਦੇ ਨਾਲ ਨਾਲ, ਨਾਮ ਜਾਪ ਅਤੇ ਸ਼ਬਦ ਜਾਪ ਦੀ ਵਿਧੀ ਰਾਹੀਂ ਰੋਗਾਂ ਤੋਂ ਜਲਦੀ ਛੁਟਕਾਰਾ ਪਾਉਣ ਤੋਂ ਇਲਾਵਾ, ਗੁਰਮਤਿ ਜੀਵਨ ਜਾਚ ਬਾਰੇ ਵੀ ਸੰਗਤ ਨਾਲ ਵਿਚਾਰ ਸਾਂਝੇ ਕਰਨਗੇ।
ਇਹਨਾਂ ਦਾ ਸਾਥ ਦੇਣ ਲਈ, ਮਿਸ਼ਨ ਦੀ ਕੈਨੇਡਾ ਬਰਾਂਚ ਦੇ ਅਹੁਦੇਦਾਰ ਸ੍ਰ. ਰਣਜੀਤ ਸਿੰਘ, ਸ੍ਰ. ਸੁਰਜੀਤ ਸਿੰਘ, ਸ੍ਰ. ਪਬਿੰਦਰ ਸਿੰਘ ਬੱਲ ਅਤੇ ਸ੍ਰ. ਗੁਰਮੇਲ ਸਿੰਘ ਵੀ ਟੋਰੰਟੋ ਤੋਂ ਪੁੱਜ ਰਹੇ ਹਨ।
ਇਸ ਕੈਂਪ ਵਿੱਚ, ਹਿੰਦੀ, ਪੰਜਾਬੀ, ਅੰਗਰੇਜੀ, ਤਿੰਨਾਂ ਭਾਸ਼ਾਵਾਂ ਵਿੱਚ ਲਿਖਿਆ ਮਿਸ਼ਨ ਦਾ ਲਿਟਰੇਚਰ ਵੀ ਸੰਗਤ ਲਈ ਉਪਲਬਧ ਹੋਵੇਗਾ।
1983 ਤੋਂ ਲੱਗ ਰਹੇ ਇਹਨਾਂ ਕੈਂਪਾਂ ਰਾਹੀਂ, ਅਨੇਕਾਂ ਪ੍ਰਾਣੀ ਹੁਣ ਤੱਕ ਅਸਾਧ ਰੋਗਾਂ ਤੋਂ ਰਾਹਤ ਪਾ ਚੁੱਕੇ ਹਨ। ਕੈਲਗਰੀ ਅਤੇ ਆਸ ਪਾਸ ਦੀ ਸੰਗਤ ਵੀ ਇਸ ਕੈਂਪ ਦਾ ਹਿੱਸਾ ਬਣ ਕੇ ਭਰਪੂਰ ਲਾਹਾ ਪ੍ਰਾਪਤ ਕਰ ਸਕਦੀ ਹੈ।
ਵਧੇਰੇ ਜਾਣਕਾਰੀ ਲਈ ਗੁਰਦੀਸ਼ ਕੌਰ ਗਰੇਵਾਲ ਨਾਲ 403 404 1450, ਜਸਵੀਰ ਕੌਰ 403 805 4787 ਜਾਂ ਦਲਬੀਰ ਸਿੰਘ ਰਤਨ ਨਾਲ 403- 617- 2127 ਤੇ ਸੰਪਰਕ ਕੀਤਾ ਜਾ ਸਕਦਾ ਹੈ।

