ਗੁ. ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖੇ 27 ਤੋ 29 ਜੂਨ ਤੱਕ ਆਯੋਜਿਤ ਹੋਵੇਗਾ ਮਹਾਨ ਅਕੱਥ ਕਥਾ ਤੇ ਨਾਮ ਸਿਮਰਨ ਅਭਿਆਸ ਸਮਾਗਮ- ਬੈਨੀਪਾਲ

ਪੰਥ ਪ੍ਰਸਿੱਧ ਪ੍ਰਚਾਰਕ ਭਾਈ ਸਿਮਰਨਜੀਤ ਸਿੰਘ ਟੋਹਾਣਾ ਵਾਲੇ ਭਰਨਗੇ ਹਾਜ਼ਰੀਆ

ਨਿਊਜ਼ ਪੰਜਾਬ

ਲੁਧਿਆਣਾ/ 24 ਜੂਨ – ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਸੀ. ਆਰ. ਪੀ ਕੌਲਨੀ ਦੁੱਗਰੀ ਲੁਧਿਆਣਾ ਵਿਖ਼ੇ ਨਾਮ ਸਿਮਰਨ ਅਭਿਆਸ ਨਾਲ ਜੋੜਨ ਦੇ ਲਈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋ ਮਿਤੀ 27 ਜੂਨ ਤੋ 29 ਜੂਨ ਤੱਕ ਗੁਰਦੁਆਰਾ ਸਾਹਿਬ ਵਿਖੇ ਮਹਾਨ ਅਕੱਥ ਕਥਾ ਸਿਮਰਨ ਅਭਿਆਸ ਸਮਾਗਮ ਆਯੋਜ਼ਿਤ ਕੀਤਾ ਜਾ ਰਿਹਾ ਹੈ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਸੀ. ਆਰ. ਪੀ ਕੌਲਨੀ ਦੁੱਗਰੀ ਲੁਧਿਆਣਾ ਦੇ ਮੁੱਖ ਸੇਵਾਦਾਰ ਸ. ਕੁਲਵਿੰਦਰ ਸਿੰਘ ਬੈਨੀਪਾਲ ਨੇ ਅੱਜ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆ ਕਿਹਾ

ਕਿ ਗੁਰੂ ਸਾਹਿਬਾਨ ਵੱਲੋਂ ਉਚਰੀ ਇਲਾਹੀ ਬਾਣੀ ਜਿੱਥੇ ਸਾਨੂੰ ਅਧਿਆਤਮਕ ਮਾਰਗ ਤੇ ਚੱਲਣ ਦੀ ਪ੍ਰੇਣਾ ਦਿੰਦੀ ਹੈ, ਉੱਥੇ ਗੁਰਬਾਣੀ ਦੀ ਅਕੱਥ ਕਥਾ ਤੇ ਨਾਮ ਸਿਮਰਨ ਦੀ ਸ਼ੈਲੀ ਸਾਨੂੰ ਪ੍ਰਮੇਸ਼ਵਰ ਦੀ ਬੰਦਗੀ (ਪ੍ਰੇਮਾ ਭਗਤੀ) ਨਾਲ ਜੁੜ ਕੇ ਆਪਣੇ ਅੰਦਰ ਰੁਹਾਨੀ ਪ੍ਰੇਮ ਪੈਦਾ ਕਰਨ ਦਾ ਰਸਤਾ ਵੀ ਦਰਸਾਉਦੀ ਹੈ। ਇਸ ਲਈ ਸਾਨੂੰ ਗੁਰਬਾਣੀ ਕੀਰਤਨ, ਅਕੱਥ ਕਥਾ ਤੇ ਨਾਮ ਸਿਮਰਨ ਦਾ ਲਾਹਾ ਲੈ ਕੇ ਅਧਿਆਤਮਕ ਤੇ ਰੁਹਾਨੀਅਤ ਦੇ ਸਕੂਨ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਇਸੇ ਮਿਸ਼ਨ ਦੀ ਪ੍ਰਾਪਤੀ ਲਈ ਅਤੇ ਸੰਗਤਾਂ ਨੂੰ ਨਾਮ ਸਿਮਰਨ ਅਭਿਆਸ ਨਾਲ ਜੋੜਨ ਦੇ ਲਈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋ ਮਿਤੀ 27 ਜੂਨ ਤੋ 29 ਜੂਨ ਤੱਕ ਗੁਰਦੁਆਰਾ ਸਾਹਿਬ ਵਿਖੇ ਮਹਾਨ ਅਕੱਥ ਕਥਾ ਸਿਮਰਨ ਅਭਿਆਸ ਸਮਾਗਮ ਆਯੋਜਨ ਬੜੇ ਉਤਸਾਹ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਅੰਦਰ ਪੰਥ ਪ੍ਰਸਿੱਧ ਪ੍ਰਚਾਰਕ ਭਾਈ ਸਿਮਰਨਜੀਤ ਸਿੰਘ ਟੋਹਾਣਾ ਵਾਲੇ ਸਵੇਰੇ ਸਾਮ ਤਿੰਨੋ ਦਿਨ ਆਪਣੀਆਂ ਹਾਜ਼ਰੀਆਂ ਭਰਕੇ ਸੰਗਤਾਂ ਸਿਮਰਨ ਅਭਿਆਆਸ ਕਰਵਾਉਣਗੇ ਉੱਥੇ ਨਾਲ ਹੀ ਗੁਰਬਾਣੀ ਸ਼ਬਦਾਂ ਦੀ ਅਕੱਥ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ! ਆਪਣੀ ਗੱਲਬਾਤ ਦੌਰਾਨ ਸ. ਬੈਨੀਪਾਲ ਨੇ ਦੱਸਿਆ ਕਿ ਸਮਾਗਮ ਦੇ ਪਹਿਲੇ ਦਿਨ ਭਾਈ ਸਿਮਰਨਜੀਤ ਸਿੰਘ ਟੋਹਾਣਾ ਵਾਲੇ ਦੁਪਿਹਰ ਦੋ ਤੋ ਚਾਰ ਤੇ ਸਾਮ ਨੂੰ ਸੱਤ ਤੋ ਨੌ ਵੱਜੇ ਤੱਕ, ਦੂਜੇ ਦਿਨ ਸਵੇਰੇ ਪੰਜ ਤੋ ਸਾਢੇ ਛੇ ਵੱਜੇ ਤੱਕ ਸੰਗਤਾਂ ਨੂੰ ਸਿਮਰਨ ਕਰਵਾਉਣਗੇ ਅਤੇ ਦਸ ਤੋ ਬਾਰਾ ਵੱਜੇ ਤੱਕ ਸੰਗਤਾਂ ਨੂੰ ਅਕੱਥ ਕਥਾ ਤੇ ਸਿਮਰਨ ਅਭਿਆਸ ਕਰਵਾਉਣਗੇ ਅਤੇ ਰਾਤ ਨੂੰ ਸੱਤ ਤੋ ਨੌ ਵੱਜੇ ਤੱਕ ਮੁੜ ਇਹ ਲੜੀ ਜਾਰੀ ਰਹੇਗੀ, ਇਸੇ ਤਰਾਂ ਤੀਜੇ ਦਿਨ ਭਾਈ ਸਾਹਿਬ ਸਵੇਰੇ ਪੰਜ ਤੋ ਸਾਢੇ ਛੇ ਵੱਜੇ ਤੱਕ ਸੰਗਤਾਂ ਨੂੰ ਸਿਮਰਨ ਕਰਵਾਉਣਗੇ ਅਤੇ ਦਸ ਤੋ ਬਾਰਹਾਂ ਵੱਜੇ ਤੱਕ ਅਕੱਥ ਕਥਾ ਸਮਾਗਮ ਤੇ ਨਾਮ ਸਿਮਰਨ ਅਭਿਆਸ ਸਮਾਗਮ ਚੱਲਣਗੇ ਉਪਰੰਤ ਸਮਾਪਤੀ ਹੋਵੇਗੀ ਅਤੇ ਸੰਗਤਾਂ ਦੇ ਰਾਤ ਨੂੰ ਠਹਿਰਨ ਵਾਸਤੇ ਉਚੇਚੇ ਪ੍ਰਬੰਧ ਕੀਤੇ ਗਏ ਹਨ ਤਿੰਨੇ ਦਿਨ ਚਾਹ ਠੰਡੇ ਮਿਠੈ ਜਲ ਦੀ ਛਬੀਲ ਅਤੇ ਸੰਗਤ ਵਾਸਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ।ਉਨ੍ਹਾਂ ਨੇ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਤਿੰਨ ਰੋਜਾ ਅਕੱਥ ਕਥਾ ਤੇ ਸਿਮਰਨ ਅਭਿਆਸ ਸਮਾਗਮਾ ਅੰਦਰ ਆਪਣੀਆਂ ਭਰਵੀਆਂ ਹਾਜ਼ਰੀਆਂ ਭਰਨ ਅਤੇ ਨਾਮ ਅਭਿਆਸ ਕਮਾਈ ਦਾ ਲਾਹਾ ਲੈ ਕੇ ਗੁਰੂ ਘਰ ਦੀਆਂ ਖੁਸੀਆਂ ਪ੍ਰਾਪਤ ਕਰਨ!