ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਤੀਜੇ ਦਿਨ ਹਜ਼ੂਰੀ ਕੀਰਤਨੀਆਂ ਨੇ ਨੌਵੇਂ ਪਾਤਸ਼ਾਹ ਜੀ ਦੇ ਸਲੋਕਾਂ ਦਾ ਕੀਰਤਨ ਕਰਦਿਆਂ ਅਲੌਕਿਕ ਮਾਹੌਲ ਸਿਰਜਿਆ  

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਫਲਸਫਾ ਅਤੇ ਵਿਚਾਰਧਾਰਕ ਪਹਿਲੂ ਨੂੰ ਗੁਰਮਤਿ ਵਿਚਾਰਧਾਰਾ  ਦਾ ਸਿਖਰ ਕਿਹਾ ਜਾ ਸਕਦਾ ਹੈ- ਸੰਤ ਬਾਬਾ ਅਮੀਰ ਸਿੰਘ

ਲੁਧਿਆਣਾ 13 ਦਸੰਬਰ ( ਪ੍ਰਿਤਪਾਲ ਸਿੰਘ ਪਾਲੀ )- ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਕਲਯੁਗੀ ਰੂਪੀ ਗਰਮੀ ਤੇ ਤਪਸ ਦੇ ਮੱਦੇਨਜ਼ਰ, 1991 ਵਿੱਚ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਰੂਪੀ ਰੁੱਖ ਨੂੰ ਬੀਜਿਆ, ਉਸਦੀ ਛਾਵੇਂ ਅੱਜ ਠੰਡਕ ਰੂਪੀ ਰੂਹਾਨੀ ਆਨੰਦ ਨਸੀਬ ਹੋ ਰਿਹਾ ਹੈ। ਅਦੁੱਤੀ ਗੁਰਮਤਿ ਸੰਗੀਤ ਦੇ ਤੀਜੇ ਦਿਨ ਸ਼ਮੂਲੀਅਤ ਕਰਨ ਵਾਲੀਆਂ ਸੰਗਤਾਂ ਦੇ ਮੁਖਾਰਬਿੰਦੋ ਨਿਕਲਦੇ ਬੋਲ ਸੁਣਨ ਵਿੱਚ ਆਏ। ਅੱਜ ਤੀਜੇ ਦਿਨ ਦੀ ਆਰੰਭਤਾ ਗੁਰ ਸ਼ਬਦ ਸੰਗੀਤ ਅਕੈਡਮੀ ਦੇ ਹੋਣਹਾਰ ਵਿਿਦਆਰਥੀ ਭਾਈ ਜਸ਼ਨਦੀਪ ਸਿੰਘ ਵੱਲੋਂ ਆਸਾ ਜੀ ਦੇ ਵਾਰ ਦੇ ਕੀਰਤਨ ਨਾਲ ਹੋਈ। ਗਿਆਨੀ ਜਗਵਿੰਦਰ ਸਿੰਘ ਨੇ ਗੁਰ ਸ਼ਬਦ ਵਿਚਾਰ ਦੀ ਸਾਂਝ ਪਾਈ, ਬੀਬੀ ਕਮਲਨੈਣ ਕੌਰ ਲੁਧਿਆਣਾ ਨੇ ਆਸਾ ਰਾਗ, ਭਾਈ ਗੁਰ ਸਿਮਰਨਜੀਤ ਸਿੰਘ ਨੇ ਰਾਮਕਲੀ ਰਾਗ ਉਪਰੰਤ ਕਿਸ਼ਨਪੁਰਾ ਅਕੈਡਮੀ ਬੇਬੇ ਨਾਨਕੀ ਗੁਰਮਤਿ ਸੰਗੀਤ ਅਕੈਡਮੀ ਅੰਮ੍ਰਿਤਸਰ ਦਲ ਬਾਬਾ ਬਿਧੀ ਚੰਦ ਗੁਰਮਤਿ ਸੰਗੀਤ ਅਕੈਡਮੀ ਸੁਰ ਸਿੰਘ ਸੇਵਾ ਸੰਗੀਤ ਅਕੈਡਮੀ ਮਹਿਤਾ ਚੌਂਕ, ਰਬਾਬ ਸੰਗੀਤ ਅਕੈਡਮੀ ਬੁੱਢਲਾਡਾ ਆਦਿ ਵੱਖ ਵਖ ਸੰਗੀਤ ਅਕੈਡਮੀਆਂ ਵੱਲੋਂ ਤੰਤੀ ਸਾਜ਼ਾਂ ਰਾਹੀਂ ਰਾਗ ਆਤਮਕ ਕੀਰਤਨ ਦਰਬਾਰ ਰਾਹੀਂ ਵਿਿਦਆਰਥੀਆਂ ਨੇ ਉਸਤਾਦਾਂ ਪਾਸੋਂ ਹਾਸਿਲ ਕੀਤੇ ਗੁਰਮਤਿ ਸੰਗੀਤ ਕਲਾ ਨੂੰ ਪ੍ਰਗਟਾਇਆ।ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਕੀਰਤਨੀਏ ਭਾਈ ਕੁਲਦੀਪ ਸਿੰਘ ਅਤੇ ਭਾਈ ਭੁਪਿੰਦਰ ਸਿੰਘ ਦੇ ਜਥਿਆਂ ਵੱਲੋਂ ਨੌਵੇਂ ਪਾਤਸ਼ਾਹ ਜੀ ਦੇ ਸਲੋਕਾਂ ਦਾ ਕੀਰਤਨ ਕਰਦਿਆਂ ਅਲੌਕਿਕ ਮਾਹੌਲ ਸਿਰਜਿਆ। ਨਾਮ ਸਿਮਰਨ ਅਭਿਆਸ ਕਰਵਾਉਂਦਿਆਂ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 34ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਚ ਗੁਰੂ ਸਾਹਿਬ ਜੀ ਦੀ ਬਾਣੀ ਦੇ ਕੀਰਤਨ ਅਤੇ 57 ਸਲੋਕਾਂ ਦਾ ਹਵਾਲਾ ਦਿੰਦਿਆਂ ਫ਼ੁਰਮਾਇਆ ਕਿ ਗੁਰੂ ਸਾਹਿਬ ਜੀ ਦੀ ਬਾਣੀ ਦੇ ਬੇਅੰਤ ਡੂੰਘੇ ਅਨੁਭਵਾਂ ਅਤੇ ਤੱਤਸਾਰੀ ਗੁਣਾਂ ਨਾਲ