ਦੇਹਰਾਦੂਨ ਦੇ ਅਸ਼ਾਰੋਡੀ’ਚ ਭਿਆਨਕ ਹਾਦਸਾ, ਕਾਰ ਸੀਮਿੰਟ ਦੇਟਰਾਲੀ ਟ੍ਰੇਲਰ ਨਾਲ ਟਕਰਾਈ, ਹਰਿਆਣਾ ਦੇ ਚਾਰ ਲੋਕਾਂ ਦੀ ਮੌਤ

ਨਿਊਜ਼ ਪੰਜਾਬ

22 ਜੂਨ 2025

ਦੇਹਰਾਦੂਨ ਵਿਖੇ ਅੱਜ ਸਵੇਰੇ ਅਸ਼ਾਰੋਡੀ ਚੈੱਕਪੋਸਟ ‘ਤੇ ਵਾਪਰੇ ਇੱਕ ਭਿਆਨਕ ਹਾਦਸੇ ਕਾਰਨ ਕਾਰ ‘ਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਗੰਭੀਰ ਜ਼ਖਮੀ ਹੋ ਗਿਆ। ਜਖਮੀ ਨੌਜਵਾਨ ਨੂੰ ਇਲਾਜ ਲਈ ਕੋਰੋਨੇਸ਼ਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਫਿਲਹਾਲ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਗੱਡੀ ਦੀ ਨੰਬਰ ਪਲੇਟ ਤੋਂ ਪਤਾ ਲੱਗਾ ਹੈ ਕਿ ਉਹ ਹਰਿਆਣਾ ਦੇ ਦੱਸੇ ਜਾ ਰਹੇ ਹਨ।

ਪੁਲਿਸ ਅਨੁਸਾਰ, ਇਹ ਘਟਨਾ ਐਤਵਾਰ ਸਵੇਰੇ 3:15 ਵਜੇ ਵਾਪਰੀ। ਇੱਕ ਟਰਾਲੀ ਸਹਾਰਨਪੁਰ ਤੋਂ ਦੇਹਰਾਦੂਨ ਵੱਲ ਜਾ ਰਹੀ ਸੀ । ਅਸ਼ਾਰੋਡੀ ਚੈੱਕਪੋਸਟ ‘ਤੇ ਟਰਾਲੀ ਚਾਲਕ ਨੇ ਬ੍ਰੇਕ ਲਗਾਈ ਜਿਸ ਕਾਰਨ ਪਿੱਛੇ ਤੋਂ ਆ ਰਹੀ ਹਰਿਆਣਾ ਨੰਬਰ ਪਲੇਟ ਵਾਲੀ ਇੱਕ ਰਿਟਜ਼ ਕਾਰ ਟਰਾਲੀ ਦੇ ਹੇਠਾਂ ਫਸ ਗਈ। ਪੁਲਿਸ ਨੇ ਬਹੁਤ ਮੁਸ਼ਕਲ ਨਾਲ ਪਿਛਲੀ ਸੀਟ ‘ਤੇ ਬੈਠੇ ਤਿੰਨ ਜ਼ਖਮੀਆਂ ਨੂੰ ਐਂਬੂਲੈਂਸ ਵਿੱਚ ਹਸਪਤਾਲ ਪਹੁੰਚਾਇਆ ਪਰ ਅਗਲੀ ਸੀਟ ‘ਤੇ ਬੈਠੇ ਦੋ ਲੋਕ ਕਾਰ ਵਿੱਚ ਫਸ ਗਏ।

ਫਾਇਰ ਸਰਵਿਸ ਯੂਨਿਟ ਦੀ ਇੱਕ ਟੀਮ ਉਨ੍ਹਾਂ ਨੂੰ ਬਾਹਰ ਕੱਢਣ ਲਈ ਮੌਕੇ ‘ਤੇ ਪਹੁੰਚੀ। ਬੜੀ ਮੁਸ਼ੱਕਤ ਤੋਂ ਬਾਅਦ ਲੋਕਾਂ ਨੂੰ ਬਾਹਰ ਕਡਿਆ ਗਿਆ। ਡਾਕਟਰ ਨੇ ਚਾਰ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਥਾਣਾ ਇੰਚਾਰਜ ਕਲੇਮੈਂਟ ਟਾਊਨ ਮੋਹਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਿਆਣਾ ਦੇ ਰਹਿਣ ਵਾਲੇ ਹਨ, ਉਨ੍ਹਾਂ ਦੀ ਪਛਾਣ ਲਈ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।