ਨਿਊਜ਼ ਪੰਜਾਬ
15 ਮਈ 2026
ਪ੍ਰਧਾਨ ਮੰਤਰੀ Narendra Modi ਅੱਜ ਤੋਂ ਆਪਣੇ 5 ਦੇਸ਼ਾਂ ਦੇ ਮਹੱਤਵਪੂਰਨ ਦੌਰੇ ‘ਤੇ ਰਵਾਨਾ ਹੋ ਗਏ ਹਨ, ਜਿਸ ਦੀ ਸ਼ੁਰੂਆਤ UAE ਤੋਂ ਹੋ ਰਹੀ ਹੈ। ਆਬੂਧਾਬੀ ਵਿੱਚ PM ਮੋਦੀ UAE ਦੇ ਰਾਸ਼ਟਰਪਤੀ Mohamed bin Zayed Al Nahyan ਨਾਲ ਮੁਲਾਕਾਤ ਕਰਨਗੇ, ਜਿੱਥੇ LPG ਅਤੇ ਰਣਨੀਤਕ ਪੈਟਰੋਲੀਅਮ ਭੰਡਾਰ ਨਾਲ ਜੁੜੇ ਦੋ ਵੱਡੇ ਸਮਝੌਤਿਆਂ ‘ਤੇ ਹਸਤਾਖਰ ਹੋਣ ਦੀ ਸੰਭਾਵਨਾ ਹੈ। ਰੂਸ-ਅਮਰੀਕਾ ਤੇ ਈਰਾਨ ਜੰਗ ਕਾਰਨ ਪ੍ਰਭਾਵਿਤ ਹੋ ਰਹੀ ਗਲੋਬਲ ਤੇਲ ਸਪਲਾਈ ਦੇ ਦਰਮਿਆਨ ਇਹ ਦੌਰਾ ਭਾਰਤ ਦੀ ਊਰਜਾ ਸੁਰੱਖਿਆ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
