Patiala Railway Station ’ਤੇ ਵਾਪਰਿਆ ਦਰਦਨਾਕ ਹਾਦਸਾ ; ਟਰੇਨ ਹੇਠਾਂ ਡਿੱਗਣ ਕਾਰਨ ਮਹਿਲਾ ਦਾ ਕੱਟਿਆ ਪੈਰ, ਇੰਝ ਵਾਪਰਿਆ……

ਨਿਊਜ਼ ਪੰਜਾਬ

20 ਜੂਨ 2025

ਪਟਿਆਲਾ ਰੇਲਵੇ ਸਟੇਸ਼ਨ ’ਚ ਇੱਕ ਮਹਿਲਾ ਦਰਦਨਾਕ ਹਾਦਸੇ ਦਾ ਸ਼ਿਕਾਰ ਬਣ ਗਈ। ਇਹ ਹਾਦਸਾ ਮਹਿਲਾ ਦੇ ਟਰੇਨ ਹੇਠਾਂ ਡਿੱਗਣ ਕਾਰਨ ਵਾਪਰਿਆ।ਇਸ ਹਾਦਸੇ ’ਚ ਕੁੜੀ ਦੀ ਜਾਨ ਬਚ ਗਈ ਹੈ ਪਰ ਹਾਦਸੇ ਕਾਰਨ ਉਸਦਾ ਇੱਕ ਪੈਰ ਕੱਟ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਪਟਿਆਲਾ ਰੇਲਵੇ ਸਟੇਸ਼ਨ ’ਤੇ ਇੱਕ ਲੜਕੀ ਟਰੇਨ ਤੋਂ ਬਾਹਰ ਕੁਝ ਸਮਾਨ ਲੈਣ ਲਈ ਆਈ ਇਸ ਦੌਰਾਨ ਜਿਵੇਂ ਹੀ ਟਰੇਨ ਚੱਲਣ ਲੱਗੀ ਤਾਂ ਉਹ ਭੱਜੀ ਭੱਜੀ ਟਰੇਨ ’ਚ ਚੜਨ ਲੱਗੀ। ਇਸ ਦੌਰਾਨ ਉਸਦਾ ਪੈਰ ਤਿਲਕ ਗਿਆ ਅਤੇ ਉਹ ਟਰੇਨ ਹੇਠਾਂ ਡਿੱਗ ਗਈ। ਇਹ ਹਾਦਸਾ ਇੰਨ੍ਹਾਂ ਜਿਆਦਾ ਦਰਦਨਾਕ ਸੀ ਕਿ ਇਸ ਹਾਦਸੇ ’ਚ ਲੜਕੀ ਦਾ ਇੱਕ ਪੈਰ ਕੱਟ ਗਿਆ। ਮੌਕੇ ’ਤੇ ਮੌਦੂਜ ਅਫਸਰਾਂ ਨੇ ਉਸਨੂੰ ਤੁਰੰਤ ਹੀ ਰਜਿੰਦਰਾ ਹਸਪਤਾਲ ਭਰਤੀ ਕਰਵਾਇਆ।

ਮਾਮਲੇ ਸਬੰਧੀ ਮੌਕੇ ’ਤੇ ਮੌਜੂਦ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਮਹਿਲਾ ਟਰੇਨ ’ਚੋਂ ਸਮਾਨ ਲੈਣ ਦੇ ਲਈ ਉਤਰੀ ਸੀ। ਇਹ ਟਰੇਨ ਅੰਬਾਲੇ ਤੋਂ ਅੰਮ੍ਰਿਤਸਰ ਜਾ ਰਹੀ ਸੀ। ਟਰੇਨ ਜਦੋਂ ਚੱਲਣ ਲੱਗੀ ਤਾਂ ਮਹਿਲਾ ਏਸੀ ਡੱਬੇ ’ਚ ਵੜ ਰਹੀ ਸੀ ਪਰ ਇਸ ਦੌਰਾਨ ਉਸਦਾ ਪੈਰ ਤਿਕਲਣ ਕਾਰਨ ਉਹ ਪਟੜੀ ਕੋਲ ਚੱਲੀ ਗਈ ਜੁਿਸ ਕਾਰਨ ਉਸਦਾ ਇੱਕ ਪੈਰ ਟੱਕ ਗਿਆ ਜਿਸ ਨੂੰ ਹੁਣ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।