ਨਿਊਜ਼ ਪੰਜਾਬ
ਲੁਧਿਆਣਾ,19 ਜੂਨ 2025
ਲੁਧਿਆਣਾ ਪੱਛਮੀ ਉਪ-ਚੋਣ ਲਈ ਵੋਟਿੰਗ ਵੀਰਵਾਰ, ਸਵੇਰੇ 7 ਵਜੇ ਸ਼ੁਰੂ ਹੋਈ।20 ਦਿਨਾਂ ਦੇ ਤਿੱਖੇ ਪ੍ਰਚਾਰ ਤੋਂ ਬਾਅਦ ਕੁੱਲ 1.74 ਲੱਖ ਰਜਿਸਟਰਡ ਵੋਟਰ ਵੋਟ ਪਾਉਣਗੇ ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਏਗੀ। ਇਸ ਸੀਟ ‘ਤੇ ਕੁੱਲ 1,74 ਵੋਟਰ ਆਪਣਾ ਵੋਟ ਪਾਓਣਗੇ, ਜਿਨ੍ਹਾਂ ਲਈ 194 ਮਤਦਾਨ ਕੇਂਦਰ ਬਣਾਏ ਗਏ ਹਨ। ਇਹ ਉਪਚੋਣ ਚਾਰ ਮੁੱਖ ਧਿਰਾਂ — ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ- ਵਿਚਕਾਰ ਸਿੱਧਾ ਮੁਕਾਬਲਾ ਬਣਿਆ ਹੋਇਆ ਹੈ। ਨਤੀਜੇ 23 ਜੂਨ ਨੂੰ ਐਲਾਨੇ ਜਾਣਗੇ।
