ਨਿਊਜ਼ ਪੰਜਾਬ
15 ਜੂਨ 2025
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਹੁਣ ਤੱਕ ਹਜ਼ਾਰਾਂ ਨਸ਼ਾ ਤਸਕਰਾਂ ਉਤੇ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਉਨ੍ਹਾਂ ਦੇ ਘਰਾਂ ਉਤੇ ਸਰਕਾਰ ਦਾ ਪੀਲਾ ਪੰਜਾ ਚਲਾਇਆ ਜਾ ਚੁੱਕਿਆ ਹੈ।
ਉਸ ਤਹਿਤ ਲੁਧਿਆਣਾ ਪੁਲਿਸ ਕਮਿਸ਼ਨਰੇਟ ਵਿੱਚ ਥਾਣਾ ਡਿਵੀਜ਼ਨ ਨੰਬਰ ਦੋ ਦੇ ਇਲਾਕੇ ਵਿੱਚ ਅਮਰਪੁਰਾ ਮਹੱਲੇ ਵਿੱਚ ਪੁਲਿਸ ਵੱਲੋਂ ਨਸ਼ਾ ਤਸਕਰ ਦੇ ਘਰ ਦੇ ਨਾਜਾਇਜ਼ ਹਿੱਸੇ ਉਤੇ ਕਾਰਵਾਈ ਕੀਤੀ ਗਈ। ਨਸ਼ਾ ਤਸਕਰ ਦੇ ਘਰ ਉੱਪਰ ਕਾਰਵਾਈ ਕਰਨ ਪਹੁੰਚ ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਦੋਸ਼ੀ ਉੱਪਰ ਐਨ ਡੀ ਪੀ ਸੀ ਐਕਟ ਦੇ ਮਾਮਲੇ ਦਰਜ ਹਨ। ਉਨ੍ਹਾਂ ਵੱਲੋਂ ਕੀਤੀ ਗਈ ਇਸ ਕਾਰਵਾਈ ਤੋਂ ਇਲਾਕੇ ਦੇ ਲੋਕ ਵੀ ਕਾਫੀ ਖੁਸ਼ ਹਨ।ਉਨ੍ਹਾਂ ਨੇ ਦੱਸਿਆ ਕਿ ਕਾਨੂੰਨ ਅਨੁਸਾਰ ਨਗਰ ਨਿਗਮ ਵੱਲੋਂ ਨਸ਼ਾ ਤਸਕਰ ਦੇ ਘਰ ਦੇ ਉੱਪਰਲੇ ਦੋ ਫਲੋਰਾਂ ਉਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਤੋੜਿਆ ਗਿਆ ਹੈ। ਮੌਕੇ ਉਤੇ ਪਹੁੰਚੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਚਾਰ ਫਲੋਰਾਂ ਵਾਲੀ ਇਸ ਬਿਲਡਿੰਗ ਦੇ ਉੱਪਰਲੇ ਦੋ ਮੰਜ਼ਿਲਾਂ ਨੂੰ ਤੋੜਿਆ ਜਾ ਰਿਹਾ ਹੈ। ਮਹੱਲੇ ਦੇ ਲੋਕਾਂ ਨੇ ਇਸ ਕਾਰਵਾਈ ਉਤੇ ਪੁਲਿਸ ਦੀ ਸ਼ਲਾਘਾਯੋਗ ਕੀਤੀ। ਉਨ੍ਹਾਂ ਨੇ ਕਿਹਾ ਇਸ ਤੋਂ ਪਹਿਲਾਂ ਇਲਾਕੇ ਵਿੱਚ ਦਿਨ ਰਾਤ ਨਸ਼ਾ ਲੈਣ ਵਾਲੇ ਘੁੰਮਦੇ ਰਹਿੰਦੇ ਸਨ।
