ਨਿਊਜ਼ ਪੰਜਾਬ
ਲੁਧਿਆਣਾ, 8 ਜੂਨ – ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ, ਫੇਜ਼-1, ਨੇੜੇ C.R.P.F. ਕਲੋਨੀ, ਦੁੱਗਰੀ, ਲੁਧਿਆਣਾ ਵਿਖੇ ਅੱਜ 8 ਜੂਨ 2025 ਐਤਵਾਰ ਨੂੰ ਹਫਤਾਵਾਰੀ ਕੀਰਤਨ ਦਰਬਾਰ ਹੋਵੇਗਾ,
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਮੁੱਖ ਸੇਵਾਦਾਰ ਸ੍ਰ. ਕੁਲਵਿੰਦਰ ਸਿੰਘ ਬੈਨੀਪਾਲ ਵੱਲੋਂ ਨਿਊਜ਼ ਪੰਜਾਬ ਨੂੰ ਦਿੱਤੀ ਸੂਚਨਾ ਅਨੁਸਾਰ 8 ਜੂਨ 2025 ਐਤਵਾਰ ਨੂੰ ਰਾਤ 7:15 ਤੋਂ 8:30 ਵਜੇ ਤੱਕ ਭਾਈ ਵਰਿੰਦਰ ਸਿੰਘ ਜੀ ਕੰਗ (ਲੁਧਿਆਣਾ ਵਾਲੇ) ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਗੁਰੂ ਜੱਸ ਗਾਇਨ ਕਰਨਗੇ, ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁਟ ਵਰਤੇਗਾ

