ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਫਿਰ ਹੋਵੇਗਾ ਬਲੈਕਆਊਟ,ਵੱਜਣਗੇ ਸਾਇਰਨ, ਆਪ੍ਰੇਸ਼ਨ ਸ਼ੀਲਡ ਤਹਿਤ ਹੋਵੇਗੀ ਮੌਕ ਡਰਿੱਲ 

ਨਿਊਜ਼ ਪੰਜਾਬ

31 ਮਈ 2025

ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਫਿਰ ਬਲੈਕਆਊਟ ਹੋਵੇਗਾ। ਇਸ ਮੌਕੇ ਸਾਇਰਨ ਵੱਜਣਗੇ ਅਤੇ ਮੌਕ ਡਰਿੱਲ ਹੋਵੇਗੀ। ਇਸ ਸੰਬੰਧੀ ਬਕਾਇਦਾ ਡਿਪਟੀ ਕਮਿਸ਼ਨਰਾਂ ਵੱਲੋਂ ਨੋਟੀਫਿਕਸ਼ਨ ਜਾਰੀ ਕੀਤੇ ਗਏ ਹਨ।ਦੱਸ ਦਈਏ ਕਿ ਜਲੰਧਰ-ਅੰਮ੍ਰਿਤਸਰ-ਗੁਰਦਾਸਪੁਰ-ਫਾਜ਼ਿਲਕਾ-ਬਰਨਾਲਾ ‘ਚ ਬਲੈਕਆਊਟ ਹੋਵੇਗਾ। ਜਲੰਧਰ ‘ਚ ਰਾਤ 9.30 ਤੋਂ 10 ਵਜੇ ਤੱਕ ਬਲੈਕਆਊਟ ਰਹੇਗਾ। ਬਰਨਾਲਾ ‘ਚ 8.30 ਤੋਂ 9.00 ਤੱਕ ਬਲੈਕਆਊਟ ਰਹੇਗਾ। ਬਰਨਾਲਾ ‘ਚ 3 ਥਾਵਾਂ ਤੇ ਮੌਕ ਡਰਿੱਲ ਕੀਤੀ ਜਾਵੇਗੀ। ਗੁਰਦਾਸਪੁਰ ‘ਚ ਰਾਤ 8 ਵਜੇ ਤੋਂ 8.30 ਤੱਕ ਬਲੈਕਆਊਟ ਹੋਵੇਗਾ। ਫਿਰੋਜ਼ਪੁਰ ਸ਼ਹਿਰ ਤੇ ਛਾਉਣੀ ‘ਚ 9 ਤੋਂ 9.30 ਵਜੇ ਤੱਕ ਬਲੈਕਆਊਟ ਰਹੇਗਾ। ਹੁਸ਼ਿਆਰਪੁਰ ‘ਚ 8 ਤੋਂ 8.15 ਤੱਕ ਬਲੈਕਆਊਟ ਰਹੇਗਾ।

ਦੱਸ ਦਈਏ ਕਿ ਪੰਜਾਬ ਦੇ ਨਾਲ-ਨਾਲ ਕੱਲ੍ਹ ਹਰਿਆਣਾ ‘ਚ ਵੀ ਮੌਕਡਰਿੱਲ ਹੋਵੇਗੀ। ਪ੍ਰਸਾਸ਼ਨ ਵੱਲੋਂ ਪੈਨਿਕ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਓਪਰੇਸ਼ਨ ਸ਼ੀਲਡ ਤਹਿਤ ਇਹ ਮੌਕ ਡਰਿੱਲ ਕੀਤੀ ਜਾਵੇਗੀ। ਇਸ ਸੰਬੰਧੀ ਪ੍ਰਸ਼ਾਸਨ ਨੇ ਦੱਸਿਆ ਕਿ ਬਲੈਕ ਆਊਟ ਦੇ ਅਭਿਆਸ ਦੌਰਾਨ ਘਰਾਂ ਤੋਂ ਬਾਹਰ ਵਾਲੀਆਂ ਲਾਈਟਾਂ ਵੀ ਬੰਦ ਰੱਖੀਆਂ ਜਾਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸ਼ਹਿਰ ਵਿੱਚ ਸਾਇਰਨ ਹੋਰ ਵਧਾਏ ਗਏ ਹਨ, ਪਰ ਫਿਰ ਵੀ ਜੇਕਰ ਇਸ ਸਬੰਧੀ ਕੋਈ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਜ਼ਿਲ੍ਹਾ ਪ੍ਰਸਾਸ਼ਨ ਦੇ ਕੰਟਰੋਲ ਰੂਮ ਨੰਬਰ 0181-2224417 ‘ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਡਾ. ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਹ ਬਲੈਕ ਆਊਟ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਇਕ ਅਭਿਆਸ ਵਜੋਂ ਕਰਵਾਇਆ ਜਾ ਰਿਹਾ ਹੈ, ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਭਿਆਸ ਦੌਰਾਨ ਸੁਰੱਖਿਆ ਉਪਾਵਾਂ ਦੀ ਪਾਲਣਾ ਜ਼ਰੂਰੀ ਹੈ।