ਫ਼ੋਕਲ ਪੁਇੰਟ ਪੁਲਿਸ ਨੇ ਖੋਹ ਕਰਨ ਵਾਲਾ ਦੋਸ਼ੀ ਫੜਿਆ

ਗੁਰਦੀਪ ਸਿੰਘ ਦੀਪ – ਨਿਊਜ਼ ਪੰਜਾਬ
ਲੁਧਿਆਣਾ , 15 ਜੁਲਾਈ – ਪੁਲਿਸ ਥਾਣਾ ਫੋਕਲ ਪੁਇੰਟ ਨੇ ਲੁੱਟ – ਖੋਹ ਕਰਨ ਦੇ ਦੋਸ਼ ਵਿੱਚ ਹਰੀਸ਼ ਕੁਮਾਰ ਪੁੱਤਰ ਕਿਰਪਾਲ ਚੰਦ ਵਾਸੀ ਗਲੀ ਨੰਬਰ 02 ਭੋਲਾ ਕਲੋਨੀ ਤਾਜਪੁਰ ਰੋਡ ਲੁਧਿਆਣਾ ਗ੍ਰਿਫ਼ਤਾਰ ਕੀਤਾ ਹੈ ਉਸ ਪਾਸੋ ਲੁਟਿਆ ਹੋਇਆ ਇੱਕ ਪਰਸ , ਇੱਕ ਅਧਾਰ ਕਾਰਡ , ਇੱਕ ਦਾਤ ਲੋਹਾ ਤੇ ਮੋਟਰ ਸਾਇਕਲ ਨੰਬਰ PB – 10 – DE – 1245 ਬਰਾਮਦ ਕੀਤਾ ਹੈ | ਜੀਵਨ ਨਗਰ ਚੌਕ ਫੋਕਲ ਪੁਆਇੰਟ ਲੁਧਿਆਣਾ ਵਿਖੇ ਮੌਜੂਦ ਸ਼ਬ : ਭੁਪਿੰਦਰ ਸਿੰਘ ਪਾਸ ਲੁਕਮਾਨ ਅਹਿਮਦ ਪੁੱਤਰ ਮੁਹੰਮਦ ਜਹੂਰ ਵਾਸੀ ਪਿੰਡ ਲੋਗੀਹਾਰ ਥਾਣਾ ਖੇੜੀ ਘਾਟ ਜਿਲ੍ਹਾ ਬਹਿਰਾਈਚ ਯੂ.ਪੀ ਹਾਲ ਕੇਸਰੀ ਲਾਲ ਦਾ ਵਿਹੜਾ ਗਲੀ ਨੰਬਰ ( 04 ਪਿੰਡ ਗੋਬਿੰਦਗੜ੍ਹ ਜਿਲਾ ਲੁਧਿਆਣਾ ਨੇ ਸਕਾਇਤ ਕੀਤੀ ਕਿ
ਅੱਜ ਸਵੇਰੇ 5- 15 ਵਜੇ ਆਪਣੇ ਘਰੇਲੂ ਕੰਮ ਲਈ ਘਰ ਤੋਂ ਸਾਇਕਲ ਪਰ ਟਿੱਬਾ ਕਲੋਨੀ ਮੁੰਡੀਆਂ ਕਲਾਂ ਲੁਧਿਆਣਾ ਨੂੰ ਜਾ ਰਿਹਾ ਸੀ ਤਾਂ ਰੋਟਰ ਧਰਮ ਕੰਡਾ ਫੇਸ 06 ਫੋਕਲ ਪੁਆਇੰਟ ਲੁਧਿਆਣਾ ਪੁੱਜਾ ਤਾਂ ਇੱਕ ਮੋਨਾ ਨੋਜਵਾਨ ਸਾਹਮਣੇ ਤੋ ਮੋਟਰ ਸਾਈਕਲ ਨੰਬਰ PB – 10 – DE 1245 ਮਾਰਕਾ ਹੀਰੋ ਹਾਂਡਾਂ ਸਪਲੈਂਡਰ ਤੇ ਆਇਆ ਤੇ ਉਸ ਅੱਗੇ ਲਗਾ ਕੇ ਰੋਕ ਲਿਆ ਤੇ ਕਹਿਣ ਲੱਗਾ ਕਿ ਜੋ ਵੀ ਤੇਰੇ ਪਾਸ ਹੈ , ਕੱਢ ਦੇ ਨਹੀਂ ਮੈਂ ਤੈਨੂੰ ਜਾਨੋ ਮਾਰ ਦਿਆਗਾਂ । ਵਿਰੋਧ ਕਰਨ ਪਰ ਲੋਹੇ ਦਾ ਦਾਤਰ ਦਾ ਵਾਰ ਕੀਤਾ ਜੋ ਖੱਬੇ ਹੱਥ ਤੇ ਮਾਰਿਆ ਤੇ ਦੂਸਰਾ ਵਾਰ ਖੱਬੇ ਹੱਥ ਦੀਆਂ ਉਗਲਾ ਤੇ ਕੀਤਾ । ਉਸਨੂੰ ਡਰਾਕੇ ਪੈਂਟ ਦੀ ਜੇਬ ਵਿੱਚ ਉਸਦਾ ਪਰਸ ਜਿਸ ਵਿੱਚ ਅਧਾਰ ਕਾਰਡ , ਦੋ ਫੋਟੋ ਤੋਂ 300 ਰੁਪਏ ਕੱਢ ਲਏ । ਰੋਲਾ ਪਾਊਣ ਤੇ ਲੋਕਾ ਦਾ ਇਕੱਠ ਹੁੰਦਾ ਦੇਖਕੇ ਮੋਟਰ ਸਾਇਕਲ ਤੇ ਸਵਾਰ ਹੋ ਕੇ ਧਮਕੀਆ ਦਿੰਦਾ ਹੋਇਆ ਫਰਾਰ ਹੋ ਗਿਆ । ਜਿਸਦਾ ਬਾਅਦ ਵਿੱਚ ਨਾਮ ਹਰੀਸ਼ ਕੁਮਾਰ ਪੁੱਤਰ ਕਿਰਪਾਲ ਚੰਦ ਵਾਸੀ ਗਲੀ ਨੰਬਰ 02 ਭੋਲਾ ਕਲੋਨੀ ਤਾਜਪੁਰ ਰੋਡ ਲੁਧਿਆਣਾ ਪਤਾ ਚੱਲਿਆ ਹੈ | ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |


ਫੋਟੋ ਕੈਪਸ਼ਨ – ਪੁਲਿਸ ਥਾਣਾ ਫੋਕਲ ਪੁਇੰਟ ਦੇ ਐਸ ਐਚ ਓ ਇੰਸਪੈਕਟਰ ਮੁੰਹਮਦ ਜ਼ਾਮੀਲ ਅਤੇ ਪੁਲਿਸ ਪਾਰਟੀ ਨਾਲ ਦੋਸ਼ੀ ਨਜ਼ਰ ਆ ਰਿਹਾ ਹੈ