ਨਗਰ ਨਿਗਮ ਨੇ ਵੀ ਦਫਤਰਾਂ ਵਿੱਚ ਆਉਣ ਤੇ ਲਾਈ ਰੋਕ – ਪਿਛਲੇ 24 ਘੰਟਿਆਂ ਦੌਰਾਨ 61 ਨਵੇਂ ਮਾਮਲੇ ਆਏ ਸਾਹਮਣੇ -ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ – ਡਿਪਟੀ ਕਮਿਸ਼ਨਰ

ਨਿਊਜ਼ ਪੰਜਾਬ
ਲੁਧਿਆਣਾ, 15 ਜੁਲਾਈ – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ 19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿੱਚ 370 ਮਰੀਜ਼ਾਂ ਦਾ ਇਲਾਜ਼ ਜਾਰੀ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ 61 ਨਵੇਂ ਮਾਮਲੇ ਸਾਹਮਣੇ ਆਏ ਹਨ।
ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ  ਪ੍ਰਦੀਪ ਕੁਮਾਰ ਸਭਰਵਾਲ ਨੇ ਨਿਗਮ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂਵਿੱਚ ਵੱਧ ਰਹੇ ਕੋਰੋਨਾ ਪ੍ਰਭਾਵ ਨੂੰ ਵੇਖਦਿਆਂ ਨਗਰ ਨਿਗਮ ਦੇ ਕੰਮ ਕਰਨ ਦੇ ਢੰਗ – ਤਰੀਕੇ ਬਦਲਦਿਆਂ ਆਮ ਲੋਕ ਨੂੰ ਦਫਤਰ ਆਉਣ ਤੋਂ ਰੋਕਦਿਆ ਈ-ਮੇਲ ਜਾ ਫੋਨ ਰਾਹੀਂ ਸੰਪਰਕ ਕਰਨ ਲਈ ਕਿਹਾ ਹੈ ਦਫਤਰ ਆਉਣ ਵਾਲਿਆਂ ਨੂੰ ਸੁਰਖਿਆ ਨਿਯਮ ਪੂਰੇ ਕਰਨ ਬਾਅਦ ਹੀ ਅੰਦਰ ਆਉਣ ਦਿੱਤਾ ਜਾਵੇਗਾ I  ਉਨ੍ਹਾਂ ਕਿਹਾ ਕਿ ਕੋਈ ਵੀ ਮੰਗ ਪੱਤਰ ਸਿੱਧਾ ਨਹੀਂ ਲਿਆ ਜਾਵੇਗਾ |

ਗਾ |