ਮਾਡਲ ਟਾਊਨ ਦੀ ਪੁਲਿਸ ਪਾਰਟੀ ਨੇ ਨਸ਼ੇ ਸਮੇਤ ਦੋਸ਼ੀ ਫੜਿਆ

ਗੁਰਦੀਪ ਸਿੰਘ ਦੀਪ – ਨਿਊਜ਼ ਪੰਜਾਬ

ਲੁਧਿਆਣਾ , 15 ਜੁਲਾਈ – ਅੱਜ ਇੰਸਪੈਕਟਰ ਰਾਜਨਪਾਲ ਮੁੱਖ ਅਫਸਰ ਥਾਣਾ ਮਾਡਲ ਟਾਊਨ ਲੁਧਿਆਣਾ ਨੇ ਦੱਸਿਆ ਕਿ ਕਲ ਸ : ਥ ਸੁਦਰਸ਼ਨ ਕੁਮਾਰ 2513 / ਲੁਧਿ : ਸਮੇਤ ਪੁਲਿਸ ਪਾਰਟੀ ਦੇ ਬਾ ਸਿਲਸਿਲਾ ਗਸ਼ਤ ਬਾ ਸ਼ੱਕੀ ਅਤੇ ਭੈੜੇ ਪੁਰਸ਼ਾ ਦੀ ਤਲਾਸ਼ ਦੇ ਸਬੰਧੀ ਨੇੜੇ ਜੇਤਲੀ ਚੌਕ ਮਾਡਲ ਟਾਊਨ ਲੁਧਿਆਣਾ ਮੋਜੂਦ ਸੀ ਤਾ ਵਕਤ ਕਰੀਬ 5.35 PM ਦਾ ਹੋਵੇਗਾ ਕਿ ਸਕੂਟਰ ਮਾਰਕੀਟ ਨੇੜੇ ਬੱਸ ਸਟੈਂਡ ਤਰਫੋ ਇੱਕ ਮੋਟਰਸਾਈਕਲ ਨੰਬਰ PB29 – T – 8036 ਮਾਰਕਾ ਪਲੈਟੀਨਾ ਰੰਗ ਕਾਲਾ ਆਉਦਾ ਦਿਖਾਈ ਦਿੱਤਾ ਜੋ ਮੋਟਰਸਾਈਕਲ ਸਵਾਰ ਪੁਲਿਸ ਪਾਰਟੀ ਨੂੰ ਦੇਖ ਕਰ ਘਬਰਾ ਗਿਆ ਤੇ ਇੱਕ ਦਮ ਪਿਛੇ ਮੁੜਨ ਲੱਗਾ ਤਾ ਮੋਟਰਸਾਈਕਲ ਦੀ ਟੈਂਕੀ ਪਰ ਰੱਖਿਆ ਵਜਨ ਦਾ ਲਿਫਾਫਾ ਸੜਕ ਪਰ ਡਿੱਗ ਪਿਆ ਜੋ ਡਿੱਗਣ ਕਾਰਨ ਫਟ ਗਿਆ ਜਿਸ ਵਿੱਚੋਂ ਭਾਰੀ ਮਾਤਰਾ ਵਿੱਚ ਗਾਂਜਾ ਸੜਕ ਪਰ ਖਿਲਰ ਗਿਆ ਤਾਂ ਮੋਟਰਸਾਈਕਲ ਸਵਾਰ ਨੂੰ ਸ : ਥ ਸੁਦਰਸ਼ਨ ਕੁਮਾਰ 2513 / ਲੁਧਿ : ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਗ੍ਰਿਫ਼ਤਾਰ ਕਰ ਲਿਆ ਜਿਸਨੇ ਪੁੱਛਣ ਪਰ ਆਪਣਾ ਨਾਮ ਰਾਮ ਦਾਸ ਪੁੱਤਰ ਇਕਬਾਲ ਸਿੰਘ ਵਾਸੀ 2312/16 ਨੇੜੇ ਸ਼ਹੀਦ ਬਲਰਾਜ ਸਿੰਘ ਗੇਟ ਫੌਜੀ ਮੁਹੱਲਾ ਲੁਧਿਆਣਾ ਦੱਸਿਆ ਜਿਸਤੇ ਦੋਸ਼ੀ ਰਾਮ ਦਾਸ ਉਕਤ ਖਿਲਾਫ ਮੁ : ਨੰ : 109 ਮਿਤੀ 14-07-2020 ਅ / ਧ 20 NDPS Act ਥਾਣਾ ਮਾਡਲ ਟਾਊਨ ਲੁਧਿਆਣਾ ਦਰਜ ਰਜਿਸ਼ਟਰ ਕੀਤਾ ਗਿਆ । ਮਾਮਲੇ ਦੀ ਅਗਲੇਰੀ ਜਾਂਚ ਇੰਸਪੈਕਟਰ ਅਮ੍ਰਿੰਤਪਾਲ ਸਿੰਘ ਅਡੀਸ਼ਨਲ ਐਸ ਐਚ ਓ ਮਾਡਲ ਟਾਊਨ ਲੁਧਿਆਣਾ ਕਰ ਰਹੇ ਹਨ |