ਸੀ ਬੀ ਐਸ ਈ 12ਵੀਂ ਜਮਾਤ ਦੇ ਨਤੀਜੇ ਵਿੱਚ ਕੁੜੀਆਂ ਦੀ ਚੜ੍ਹਤ
News Punjab12ਵੀਂ ਜਮਾਤ ਦੇ ਨਤੀਜੇ ਵਿੱਚ ਕੁੜੀਆਂ ਦੀ ਚੜ੍ਹਤ
ਸੀਬੀਐਸਈ 12ਵੀਂ ਜਮਾਤ ਦੇ ਨਤੀਜੇ ਵਿੱਚ, ਕੁੜੀਆਂ ਨੇ ਇਸ ਸਾਲ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 92.15 ਪ੍ਰਤੀਸ਼ਤ ਹੈ. ਜਦਕਿ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 86.19 ਪ੍ਰਤੀਸ਼ਤ ਰਹੀ ਹੈ
ਨਿਊਜ਼ ਪੰਜਾਬ
ਨਵੀ ਦਿੱਲੀ , 13 ਜੁਲਾਈ – ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਸੋਮਵਾਰ ਨੂੰ ਅਚਾਨਕ 12ਵੀਂ ਦੇ ਨਤੀਜੇ ਦਾ ਐਲਾਨ ਕਰ ਦਿੱਤਾ। ਇਸ ਸਾਲ ਸੀਬੀਐਸਈ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ 88.78 ਪ੍ਰਤੀਸ਼ਤ ਰਿਹਾ ਹੈ ਜੋ ਪਿਛਲੇ ਸਾਲ ਨਾਲੋਂ ਬਿਹਤਰ ਹੈ।ਸਭ ਤੋਂ ਪਹਿਲਾਂ ਕੇਂਦਰੀ ਐਚਆਰਡੀ ਮੰਤਰੀ ਰਮੇਸ਼ ਪੋਖਰੀਅਲ ਨਿਸ਼ਨਕ ਨੇ 12ਵੀਂ ਜਮਾਤ ਵਿਚ ਸਫਲ ਹੋਏ ਵਿਦਿਆਰਥੀਆਂ ਨੂੰ ਜੀ ਆਇਆਂ ਕਹਿੰਦੇ ਹੋਏ ਟਵੀਟ ਕੀਤਾ ।ਇਸ ਸਾਲ ਦਾ ਨਤੀਜਾ ਪਿਛਲੇ ਸਾਲ ਨਾਲੋਂ 5.38 ਪਾਸ ਦਰ ਵੱਧ ਰਹੀ ਹੈ, ਇਸ ਸਾਲ 10.59 ਲੱਖ ਵਿਦਿਆਰਥੀਆਂ ਨੇ 12ਵੀਂ ਜਮਾਤ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।ਜਦੋ ਕਿ ਇਸ ਸਾਲ 1203595 ਵਿਦਿਆਰਥੀਆਂ ਨੇ 12ਵੀਂ ਜਮਾਤ ਲਈ ਆਪਣੇ ਆਪ ਨੂੰ ਰਜਿਸਟਰ ਕੀਤਾ ਸੀ, ਜਿਨ੍ਹਾਂ ਵਿੱਚੋਂ 1192961 ਨੇ ਪ੍ਰੀਖਿਆ ਦਿੱਤੀ ਸੀ ,ਇਸ ਵਾਰ 87651 ਅਤੇ 7, 35 ਪ੍ਰਤੀਸ਼ਤ ਵਿਦਿਆਰਥੀ ਕੰਪਾਰਟਮੈਂਟ ਲਿਸਟ ਵਿੱਚ ਸ਼ਾਮਲ ਹਨ। 38686 ਵਿਦਿਆਰਥੀ ਹਨ ਜਿਨ੍ਹਾਂ ਦੇ 95 ਪ੍ਰਤੀਸ਼ਤ ਤੋਂ ਵੱਧ ਅੰਕ ਹਨ। 157934 ਵਿਦਿਆਰਥੀ ਹਨ ਜਿਨ੍ਹਾਂ ਦੇ 90 ਪ੍ਰਤੀਸ਼ਤ ਤੋਂ ਵੱਧ ਅੰਕ ਹਨ। 400 ਵਿਦਿਆਰਥੀਆਂ ਦੇ ਨਤੀਜੇ ਜਾਰੀ ਨਹੀਂ ਕੀਤੇ ਗਏ ਹਨ। ਸੀਬੀਐਸਈ ਨੇ ਇਸ ਵਾਰ ਫੇਲ੍ਹ ਸ਼ਬਦ ਲਿਖਣਾ ਬੰਦ ਕਰ ਦਿੱਤਾ ਹੈ ਜਿਹੜੇ ਵਿਦਿਆਰਥੀ ਇਸ ਵਾਰ ਪਾਸ ਨਹੀਂ ਹੋਏ ਉਨ੍ਹਾਂ ਦੇ ਸਰਟੀਫਿਕੇਟ ਤੇ ‘ ਫੇਰ ਦੁਰ੍ਹਾਣਾ ਜਰੂਰੀ ‘ ਲਿਖਿਆ ਹੋਵੇਗਾ ,ਨਤੀਜੇ ਬਾਅਦ ਵਿੱਚ ਸੀਬੀਐਸਈ ਦੁਆਰਾ ਜਾਰੀ ਕੀਤੇ ਜਾਣਗੇ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਆਪਣੇ ਨਤੀਜੇ ਦੀ ਜਾਂਚ ਕਰ ਸਕਦੇ ਹਨ।
ਰਿਜ਼ਲਟ ਵੇਖਣ ਲਈ ਇਸ ਲਿੰਕ ਨੂੰ ਕਲਿਕ ਕਰੋ
http://cbseresults.nic.in.