ਪਟਿਆਲਾ ਦੇ ਅਨੰਦ ਨਗਰ ਐਕਸਟੈਂਸ਼ਨ ਦੀ ਗਲੀ ਨੰਬਰ 1 ਤੇ 2 ਤੇ ਧੀਰੂ ਕੀ ਮਾਜਰੀ ਮਾਈਕਰੋ ਕੰਟੇਨਮੈਂਟ ਜੋਨ -ਤੋਪਖਾਨਾ ਮੋੜ ਤੋਂ ਪੀਲੀ ਸੜ੍ਹਕ, ਕੜਾਹ ਵਾਲਾ ਚੌਂਕ ਤੋਂ ਚਾਂਦਨੀ ਚੌਂਕ, ਜੇਜੀਆ ਗਲੀ ਤੋਂ ਇੰਡੀਆ ਬੇਕਰੀ ਤੱਕ ਕੰਟੇਨਮੈਂਟ ਜ਼ੋਨ

ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਮਾਈਕਰੋ ਕੰਟੇਨਮੈਂਟ ਖੇਤਰਾਂ ‘ਚ ਪੂਰੇ ਇਹਤਿਆਤ ਵਰਤੇ ਜਾਣ-ਡਿਪਟੀ ਕਮਿਸ਼ਨਰ
— ਰਾਜਪੁਰਾ ਦਾ ਪਿੰਡ ਲੁਹੰਡ, ਸਮਾਣਾ ਦੇ ਤੇਗ ਕਲੋਨੀ, ਮੱਛੀ ਹੱਟਾ ਤੇ ਪੀਰਾਗੜੀ ਮੁਹੱਲਾ ਵੀ ਮਾਈਕਰੋ ਕੰਟੇਨਮੈਂਟ ਜ਼ੋਨ
-ਕੋਵਿਡ-19 ਬਾਰੇ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਲੋਕ-ਕੁਮਾਰ ਅਮਿਤ
ਨਿਊਜ਼ ਪੰਜਾਬ
ਪਟਿਆਲਾ, 12 ਜੁਲਾਈ: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਕਿਹਾ ਹੈ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਕਿਸੇ ਇਲਾਕੇ ਵਿੱਚ ਕੋਰੋਨਾ ਵਾਇਰਸ ਦੇ ਪਾਜਿਟਿਵ ਮਾਮਲੇ ਵੱਧ ਮਿਲਣ ਦੀ ਸੂਰਤ ‘ਚ ਉਸ ਖੇਤਰ ਨੂੰ ਕੰਟੇਨਮੈਂਟ ਜਾਂ ਮਾਈਕਰੋ ਕੰਟੇਨਮੈਂਟ ਖੇਤਰ ਐਲਾਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਐਲਾਨੇ ਗਏ ਅਜਿਹੇ ਕੰਟੇਨਮੈਂਟ ਖੇਤਰਾਂ ‘ਚ ਰਹਿਣ ਵਾਲੇ ਲੋਕਾਂ ਨੂੰ ਕੋਵਿਡ-19 ਦੇ ਪੂਰੇ ਇਹਤਿਆਤ ਵਰਤਣੇ ਲਾਜਮੀ ਹਨ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਅਮਲ ‘ਚ ਲਿਆਂਦੀ ਜਾਂਦੀ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਬੀਤੇ ਦਿਨਾਂ ‘ਚ ਕੋਵਿਡ-19 ਦੇ ਪਾਜਿਟਿਵ ਮਾਮਲਿਆਂ ਦੇ ਸਾਹਮਣੇ ਆਉਣ ਕਰਕੇ ਪਟਿਆਲਾ ਸ਼ਹਿਰ, ਰਾਜਪੁਰਾ ਤੇ ਸਮਾਣਾ ਦੇ ਕੁਝ ਇਲਾਕੇ ਕੰਟੇਨਮੈਂਟ ਤੇ ਮਾਈਕਰੋ ਕੰਟੇਨਮੈਂਟ ਖੇਤਰ ਐਲਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਅਨੰਦ ਨਗਰ ਐਕਸਟੈਂਸ਼ਨ ਦੀ ਗਲੀ ਨੰਬਰ 1 ਤੇ 2 ਨੂੰ ਮਾਈਕਰੋ ਕੰਟੇਨਮੈਂਟ ਜੋਨ ਅਤੇ ਰਾਜਪੁਰਾ ਦੇ ਪਿੰਡ ਲੁਹੰਡ ਨੂੰ ਵੀ ਮਾਈਕਰੋ ਕੰਟੇਨਮੈਂਟ ਜੋਨ ਐਲਾਨਿਆ ਗਿਆ ਹੈ।
ਇਸ ਤੋਂ ਬਿਨ੍ਹਾਂ ਤੋਪਖਾਨਾ ਮੋੜ ਤੋਂ ਪੀਲੀ ਸੜ੍ਹਕ ਤੱਕ, ਕੜਾਹ ਵਾਲਾ ਚੌਂਕ ਤੋਂ ਚਾਂਦਨੀ ਚੌਂਕ ਤੱਕ, ਜੇਜੀਆ ਗਲੀ ਤੋਂ ਇੰਡੀਆ ਬੇਕਰੀ ਤੱਕ ਕੰਟੇਨਮੈਂਟ ਜੋਨ ਬਣਾਇਆ ਗਿਆ ਹੈ। ਸਮਾਣਾ ਦੇ ਤੇਗ ਕਲੋਨੀ, ਮੱਛੀ ਹੱਟਾ ਤੇ ਪੀਰਾਗੜੀ ਮੁਹੱਲਾ ਵੀ ਕੰਟੇਨਮੈਂਟ ਖੇਤਰ ਐਲਾਨੇ ਗਏ ਹਨ। ਉਨ੍ਹਾਂ ਕਿ ਇਨ੍ਹਾਂ ਖੇਤਰਾਂ ਵਿੱਚ ਸਿਹਤ ਵਿਭਾਗ ਵੱਲੋਂ ਰੈਪਿਡ ਐਂਟੀਜਨ ਟੈਸਟ ਕਿੱਟਾਂ ਰਾਹੀਂ ਟੈਸਟ ਤੇਜੀ ਨਾਲ ਕੀਤੇ ਜਾ ਰਹੇ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਨ੍ਹਾਂ ਖੇਤਰਾਂ ‘ਚ ਜਰੂਰੀ ਵਸਤਾਂ ਤੇ ਸੇਵਾਵਾਂ ਦੀ ਸਪਲਾਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯਕੀਨੀ ਬਣਾਈ ਜਾਂਦੀ ਹੈ ਅਤੇ ਸਿਹਤ ਵਿਭਾਗ, ਨਗਰ ਨਿਗਮ ਤੇ ਸਥਾਨਕ ਸਰਕਾਰਾਂ ਦੀਆਂ ਟੀਮਾਂ ਵੱਲੋਂ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਤੇ ਵਿਸ਼ਵ ਸਿਹਤ ਸੰਸਥਾ ਦੇ ਨੁਮਾਇੰਦੇ ਦੀ ਸਲਾਹ ਨਾਲ ਸੈਨੇਟਾਈਜੇਸ਼ਨ, ਕੋਵਿਡ-19 ਸੈਂਪਲਿੰਗ ਸਮੇਤ ਇੱਥੇ ਸਿਹਤ ਸੇਵਾਵਾਂ ਅਤੇ ਲੋਕਾਂ ਦੀ ਸਿਹਤ ਜਾਂਚ ਬਾਰੇ ਸਰਵੇ ਕਰਵਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਅਤੇ ਸੈਕਟਰ ਮੈਜਿਸਟਰੇਟਾਂ ਵੱਲੋਂ ਇਲਾਕੇ ਵਿੱਚੋਂ ਲੋਕਾਂ ਦੀ ਬਾਹਰ ਆਉਣ ਅਤੇ ਬਾਹਰੋਂ ਕਿਸੇ ਦੇ ਦਾਖਲੇ ‘ਤੇ ਨਜ਼ਰ ਰੱਖੀ ਜਾਂਦੀ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਸਬੰਧੀਂ ਵਟਸਐਪ ਰਾਹੀਂ ਫੈਲਾਈਆਂ ਜਾਂਦੀਆਂ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਕਿਉਂਕਿ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਕੋਵਿਡ ਨੂੰ ਫੈਲਣ ਤੋਂ ਰੋਕਣ ਅਤੇ ਪਾਜਿਟਿਵ ਮਾਮਲਿਆਂ ਦੇ ਇਲਾਜ ਲਈ ਮਿਸ਼ਨ ਫ਼ਤਿਹ ਤਹਿਤ ਪੁਰਜ਼ੋਰ ਯਤਨ ਜਾਰੀ ਹਨ।
****