ਪੰਜਾਬ ਸੂਬੇ ਅੰਦਰ ਕੈਪਟਨ ਦੀ ਕਾਂਗਰਸ ਸਰਕਾਰ ਪੋਸਟ ਮੈਟ੍ਰਿਕ ਸਕੌਲਰਸ਼ਿਪ ਜਾਰੀ ਕਰਕੇ ਅਨੁਸੂਚਿਤ ਜਾਤੀ ,ਜਨ – ਜਾਤੀਆ, ਪੱਛੜੇ ਵਰਗ ਤੇ ਹੋਰ ਘੱਟ ਗਿਣਤੀਆਂ ਦੇ ਪੜਾਈ ਪੂਰੀ ਕਰ ਚੁਕੇ ਵਿਦਿਆਰਥੀਆਂ ਦੀਆ ਡਿਗਰੀਆ ਤਰੁੰਤ ਜਾਰੀ ਕਰੇ : ਪਰਗਣ ਬਿਲਗਾ !
ਰਾਜਿੰਦਰ ਸਿੰਘ
ਲੁਧਿਆਣਾ, 10 ਜੁਲਾਈ
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਆਗੂ ਪਰਗਣ ਬਿਲਗਾ ਨੇ ਕਿਹਾ ਕਿ ਪੰਜਾਬ ਸੂਬੇ ਅੰਦਰ ਕੈਪਟਨ ਦੀ ਕਾਂਗਰਸ ਸਰਕਾਰ ਤਤਕਾਲੀਨ ਹਾਲਾਤਾਂ ਵਿਚ ਪੋਸਟ ਮੈਟ੍ਰਿਕ ਸਕੌਲਰਸ਼ਿਪ ਦੀ ਸਾਰੀ ਰਾਸ਼ੀ ਜਾਰੀ ਕਰੇ! ਕਿਉਂਕਿ ਪੋਸਟ ਮੈਟ੍ਰਿਕ ਸਕੌਲਰਸ਼ਿਪ ਜਾਰੀ ਨਾ ਹੋਣ ਕਰਕੇ ਲੱਖਾਂ ਅਨੁਸੂਚਿਤ ਜਾਤੀ ,ਜਨ – ਜਾਤੀਆ, ਪੱਛੜੇ ਵਰਗ ਤੇ ਹੋਰ ਘੱਟ ਗਿਣਤੀਆਂ ਦੇ ਪੜਾਈ ਪੂਰੀ ਕਰ ਚੁਕੇ ਵਿਦਿਆਰਥੀ ਕਈ-ਕਈ ਸਾਲਾ ਤੋ ਘਰ ਬੈਠੇ ਹਨ ਕਿਉਂਕਿ ਕਾਲਜ ਸੰਸਥਾਵਾਂ ਸਕੌਲਰਸ਼ਿਪ ਪ੍ਰਾਪਤ ਨਾ ਹੋਣ ਕਰਕੇ ਉਨ੍ਹਾਂ ਨੂੰ ਡਿਗਰੀਆਂ ਤੇ ਅਸਲ ਸਰਟੀਫ਼ਿਕੇਟ ਨਹੀਂ ਦੇ ਰਹੇ ਜਿਸ ਕਰਨ ਇੰਨ੍ਹਾ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ !
ਬਿਲਗਾ ਨੇ ਦਸਿਆ ਸੂਬੇ ਦੀ ਕਾਂਗਰਸ ਸਰਕਾਰ ਕਾਲਜ ਸੰਸਥਾਵਾਂ ਨਾਲ ਮਿਲੀ ਭਗਤ ਸਾਜਿਸ਼ ਤਹਿਤ ਡਿਗਰੀਆਂ ਨਹੀਂ ਦੇ ਰਹੀ ਹੈ ! ਬਹੁਤ ਸਾਰੇ ਮੈਡੀਕਲ ਪਾਸ ਕਰ ਚੁਕੇ ਵਿਦਿਆਰਥੀ ਡਿਗਰੀ ਨਾ ਮਿਲਣ ਕਰਕੇ ਵਿਸ਼ਵ ਭਰ ਵਿਚ ਚਲ ਰਹੀ ਕੋਰੋਨਾ (covid 19) ਮਹਾਮਾਰੀ ਵਿਚ ਸੇਵਾਵਾਂ ਪ੍ਰਦਾਨ ਕਰਾਉਣ ਅਸਫਲ ਰਹੇ! ਇਸੇ ਤਰਾਂ ਇੰਜਿਨਰਿੰਗ , ਟੈਕਨੀਕਲ ਤੇ ਹੋਰ ਸਾਰੇ ਹੀ ਵਿਦਿਆਰਥੀ ! ਇਸ ਤੋਂ ਮਾੜੀ ਕੋਈ ਸਰਕਾਰ ਕੋਈ ਹੋ ਨਹੀਂ ਸਕਦੀ ! ਕਿਉਂਕਿ ਡਿਗਰੀਆਂ ਮਿਲਣ ਉਪਰੰਤ ਇਹ ਵਿਦਿਆਰਥੀ ਨੌਕਰੀ ਲਈ ਸੰਗਰਸ਼ ਕਰਨਗੇ ! ਇਸ ਲਈ ਇੰਨ੍ਹਾ ਦੀਆ ਡਿਗਰੀਆਂ ਹੀ ਰੋਕ ਦਿਓ ! ਇੰਨ੍ਹਾ ਨਿਕੰਮੀਆਂ ਸਰਕਾਰਾ ਨੂੰ ਆਪਣੀਆਂ ਕੋਜ਼ੀਆਂ ਸਾਜ਼ਿਸ਼ਾਂ ਤੋਂ ਬਾਜ ਆ ਕੇ ਤਰੁੰਤ ਸਕੌਲਰਸ਼ਿਪ ਦੀ ਸਾਰੀ ਰਕਮ ਜਾਰੀ ਕਰਕੇ ਇੰਨ੍ਹਾ ਵਿਦਿਆਰਥੀਆਂ ਦੀਆ ਡਿਗਰੀਆਂ ਦਵਾਵੈ ਤਾ ਜੋ ਇਹ ਵਿਦਿਆਰਥੀ ਸਮੇ ਸਿਰ ਡਿਗਰੀਆਂ ਤੇ ਅਸਲ ਸਰਟੀਫਿਕੇਟ ਪ੍ਰਾਪਤ ਕਰਕੇ ਕੋਈ ਰੁਜਗਾਰ ਜਾ ਨੌਕਰੀ ਕਰ ਸਕਣ ਤੇ ਆਪਣਾ ਭਵਿੱਖ ਬਣਾ ਸਕਣ !