ਇੱਕ ਉੱਚ ਅਧਿਕਾਰੀ ਦੀ ਕੋਰੋਨਾ ਰਿਪੋਰਟ ਪੋਜ਼ੀਟਿਵ ਆਈ – ਕਈ ਅਧਿਕਾਰੀ ਇਕਾਂਤਵਾਸ ਗਏ – ਲੁਧਿਆਣਾ ਦੇ ਸੀਲ ਕੀਤੇ ਮੁਹੱਲਿਆਂ ‘ਚ ਕੋਰੋਨਾ ਦੇ ਕਿੰਨੇ – ਕਿੰਨੇ ਮਰੀਜ਼ – – ਵੇਖੋ ਗਲੀ – ਮੁਹਲਿਆਂ ਦੇ ਹਲਾਤ
ਲੁਧਿਆਣਾ ਦੇ ਏ ਡੀ ਸੀ ( ਜਨਰਲ ) ਅਮਰਜੀਤ ਸਿੰਘ ਦਾ ਕੋਰੋਨਾ ਦਾ ਪਹਿਲਾ ਟੈਸਟ ਪੋਜ਼ੀਟਿਵ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਸਮੇਤ ਕਈ ਅਧਿਕਾਰੀ ਡਾਕਟਰਾਂ ਦੀ ਸਲਾਹ ਤੋਂ ਬਾਅਦ ਇਕਾਂਤਵਾਸ ਚਲੇ ਗਏ ਹਨ | ਉਹ ਹੁਣ ਘਰਾਂ ਵਿੱਚੋ ਹੀ ਕੰਮ ਕਰਨਗੇ | ਅਧਿਕਾਰੀਆਂ ਨੇ ਕਿਹਾ ਕਿ ਏ ਡੀ ਸੀ ( ਜਨਰਲ ) ਅਮਰਜੀਤ ਸਿੰਘ ਦੀ ਅਸਲ ਸਥਿਤੀ ਦੂਜਾ ਟੈਸਟ ਨਤੀਜਾ ਆਉਣ ਤੋਂ ਬਾਅਦ ਹੀ ਪੂਰੀ ਤਰ੍ਹਾਂ ਸਪਸ਼ਟ ਹੋ ਸਕੇਗੀ
ਨਿਊਜ਼ ਪੰਜਾਬ
ਲੁਧਿਆਣਾ, 7 ਜੁਲਾਈ – ਲੁਧਿਆਣਾ ਚ ਪਹਿਲੇ ਤੋਂ ਸ਼ਾਮਿਲ ਪ੍ਰੇਮ ਨਗਰ ਵਿਚ ਹੁਣ ਹਲਾਤ ਕਾਬੂ ਵਿਚ ਹੋਣ ਤੋਂ ਬਾਅਦ ਇਸ ਇਲਾਕੇ ਨੂੰ ਕੰਟੈਨਮੈਂਟ ਜ਼ੋਨ ਤੋਂ ਬਾਹਰ ਕਰ ਦਿੱਤਾ ਹੈ | ਹੁਣ ਸਿਰਫ ਹਬੀਬ ਗੰਜ ਸੈਂਸੀ ਮਹੱਲਾ ਇਸਲਾਮ ਗੰਜ ਅਤੇ ਅਸ਼ੋਕ ਨਗਰ ਕੰਟੈਨਮੈਂਟ ਜ਼ੋਨ ਹਨ ਜਿਥੇ 20 – 20 ਤੋਂ ਵਧੇਰੇ ਕੋਰੋਨਾ ਮਰੀਜ਼ ਹਨ |
ਇਸ ਤੋਂ ਇਲਾਵਾ 9 ਮਾਈਕਰੋ ਕੰਟੈਨਮੈਂਟ ਜ਼ੋਨ ਜਿਹਨਾਂ ਵਿਚਕੂਚਾ ਨੰਬਰ 5 ਫ਼ੀਲਡ ਗੰਜ – 9 ਕੇਸ
ਗੁਰੂ ਹਰਕ੍ਰਿਸ਼ਨ ਨਗਰ – 11 ਕੇਸ
ਸਨ ਸਿਟੀ ਅਮਲੋਹ ਰੋਡ ਖੰਨਾ – 7 ਕੇਸ
ਸਮਰਾਟ ਕਾਲੋਨੀ ਗਿਆਸਪੁਰਾ – 5 ਕੇਸ
ਨਿਊਕਰਤਾਰ ਨਗਰ ਸਲੇਮ ਟਾਬਰੀ – 6 ਕੇਸਬਸੰਤ ਅਵੇਣੂਏ ਫ਼ੈਜ਼ 2 , ਦੁਗਰੀ – 6 ਕੇਸ
ਰਾਮ ਨਗਰ ਗਲੀ ਨ 21 ,ਸੰਗੀਤ ਸਿਨੇਮਾ ਦੇ ਪਿੱਛੇ – 8 ਕੇਸ
ਰਾਜੀਵ ਗਾਂਧੀ ਲੇਬਰ ਕਾਲੋਨੀ ਫੋਕਲ ਪੁਆਇੰਟ – 6 ਕੇਸ
ਲੇਬਰ ਕਾਲੋਨੀ ਗਲੀ ਨ 1,2 ,3 ਗਾਉ ਸ਼ਾਲਾ ਰੋਡ – 9 ਕੇਸ