ਅਮਰੀਕੀ ਫ਼ੌਜ ਭਾਰਤ ਦਾ ਹੀ ਸਾਥ ਦੇਵੇਗੀ

 

ਵਾਸ਼ਿੰਗਟਨ, 7 ਜੁਲਾਈ -ਭਾਰਤ ਦੇ ਚੀਨ ਨਾਲ ਸਬੰਧ ਵਿਗੜਨ ਤੋਂ ਬਾਅਦ ਦੁਨੀਆ ਦੇ ਤਾਕਤਵਰ ਦੇਸ਼ ਭਾਰਤ ਨੂੰ ਸਮਰਥਨ ਦੇ ਰਹੇ ਹਨ | ਅਮਰੀਕਾ ਦੇ  ਵਾਈਟ ਹਾਊਸ ਦੇ ਇਕ ਦੇ ਚੋਟੀ ਅਧਿਕਾਰੀ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਹੈ  ਕਿ ਜੇ ਭਾਰਤ ਤੇ ਚੀਨ ਵਿਚਕਾਰ ਜੰਗ ਦੇ ਹਾਲਾਤ ਬਣਦੇ ਹਨ, ਤਾਂ ਇਹ ਸਪਸ਼ਟ ਹੈ ਕਿ ਅਮਰੀਕੀ ਫ਼ੌਜ ਭਾਰਤ ਦਾ ਹੀ ਸਾਥ ਦੇਵੇਗੀ। ਵਾਈਟ ਹਾਊਸ ਨੇ ਸਪਸ਼ਟ ਕਿਹਾ ਕਿ ਅਮਰੀਕਾ ਚੀਨ ਨੂੰ ਏਸ਼ੀਆ ‘ਚ ਦਾਦਾਗਿਰੀ ਕਰਨ ਨਹੀਂ ਦੇਵੇਗਾ।  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਕਿਹਾ ਕਿ ਚੀਨ ਦੇ ਕਾਰਨ ਅਮਰੀਕਾ ਸਮੇਤ ਦੁਨੀਆ ਨੂੰ ਭਾਰੀ ਨੁਕਸਾਨ ਹੋਇਆ ਹੈ।