ਬਾਦਲ ਦੱਲ ਦਾ ਪਾੜਾ ਹੋਇਆ ਪੱਕਾ – ਪੁਰਾਣੇ ਅਕਾਲੀਆਂ ਨੇ ਅਕਾਲੀ ਦੱਲ ਦਾ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੂੰ ਬਣਾਇਆ

ਨਿਊਜ਼ ਪੰਜਾਬ 

ਲੁਧਿਆਣਾ , 7 ਜੁਲਾਈ – ਸੀਨੀਅਰ ਅਲਾਕੀ ਆਗੂ ਅਤੇ ਰਾਜ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਅੱਜ ਗੁਰਦੁਆਰਾ ਸ਼ਹੀਦਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਰਦਿਆਂ  ਸਰਬਸੰਮਤੀ ਨਾਲ ਸ.ਢੀਂਡਸਾ ਨੂੰ ਇਸ ਦਾ ਪ੍ਰਧਾਨ ਚੁਣ ਲਿਆ ਗਿਆ ਹੈ | ਇਥੇ ਐਲਾਨ ਕੀਤਾ ਗਿਆ ਕਿ ਜੇਕਰ ਰਜਿਸਟਰੇਸ਼ਨ ਸਮੇਂ ਕੋਈ ਸਮੱਸਿਆ ਆਈ,ਤਾਂ ਪਾਰਟੀ ਦੇ ਨਾਮ ਨਾਲ ਕੋਈ ਸ਼ਬਦ ਜੋੜ ਲਿਆ ਜਾਵੇਗਾ। ਇਸ ਮੌਕੇ ਬਲਵੰਤ ਸਿੰਘ ਰਾਮੂਵਾਲੀਆ, ਬੀਰ ਦਵਿੰਦਰ ਸਿੰਘ,ਮਨਜੀਤ ਸਿੰਘ ਜੀ.ਕੇ.,ਪਰਮਿੰਦਰ ਸਿੰਘ ਢੀਂਡਸਾ,ਪਰਮਜੀਤ ਕੌਰ ਗੁਲਸ਼ਨ, ਚਰਨਜੀਤ ਸਿੰਘ ਚੰਨੀ,ਜਗਦੀਸ਼ ਸਿੰਘ ਗਰਚਾ,ਨਿਧੜਕ ਸਿੰਘ ਬਰਾੜ, ਸੇਵਾ ਸਿੰਘ ਸੇਖਵਾ,ਪਰਮਜੀਤ ਸਿੰਘ ਖਾਲਸਾ,ਮਾਨ ਸਿੰਘ ਗਰਚਾ,ਮਨਜੀਤ ਸਿੰਘ ਭੋਮਾ ਆਦਿ ਹਾਜ਼ਰ ਸਨ।

                                                                                          ਲੁਧਿਆਣਾ ਦੇ ਗੁਰਦੁਆਰਾ ਸ਼ਹੀਦਾਂ ਵਿਖੇ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਤੇ ਕਾਬਜ਼ ਬਾਦਲ ਪਰਿਵਾਰ ਨੂੰ ਹਟਾਉਣ ਲਈ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਅੱਜ ਰੱਖੀ ਗਈ ਇਕੱਤਰਤਾ ਨੇ ਰੈਲੀ ਦਾ ਰੂਪ ਧਾਰ ਲਿਆ ਸੀ ।  ਜਿੱਥੇ ਕਿ ਸਰਦਾਰ ਢੀਂਡਸਾ ਨੂੰ  ਵੱਖ ਵੱਖ ਵਿਚਾਰਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ । ਉਨ੍ਹਾਂ ਦੇ ਪ੍ਰਧਾਨ ਬਣਾਉਣ ਲਈ  ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਨਾਮ ਪੇਸ਼ ਕੀਤਾ । ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਨੇ ਤਾਈਦ ਕੀਤੀ ,ਉਸ ਤੋਂ ਬਾਅਦ ਜਥੇਦਾਰ ਸੇਵਾ ਸਿੰਘ ਸੇਖਵਾਂ ,ਮਰਹੂਮ ਆਗੂ ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਪੁੱਤਰੀ ਹਰਜੀਤ ਕੌਰ ਤਲਵੰਡੀ ,ਸਾਬਕਾ ਸੰਸਦੀ ਮੈਂਬਰ ਦੇਸ ਰਾਜ ਸਿੰਘ ਧੁੱਗਾ ਆਦਿ ਨੇ ਸਾਂਝੇ ਤੌਰ ਤੇ ਤਾਈਦ- ਮਜ਼ੀਦ ਕੀਤੀ । ਜਿਨ੍ਹਾਂ ਨੂੰ ਪੰਡਾਲ ਨੇ ਹੱਥ ਖੜ੍ਹੇ ਕਰਕੇ ਪ੍ਰਵਾਨ ਕੀਤਾ । ਉਨ੍ਹਾਂ ਕਿਹਾ ਕਿ ਸਮੁੱਚੇ ਪੰਥਕ ਇਕੱਠ ਵੱਲੋਂ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦਾ ਅਹਿਦ ਕਰ ਦਿੱਤਾ ਗਿਆ ਹੈ । ਇਸ ਮੌਕੇ ਹੋਰਨਾਂ ਤੋ ਇਲਾਵਾ ਬਲਵੰਤ ਸਿੰਘ ਰਾਮੂਵਾਲੀਆ ,ਮਨਜੀਤ ਸਿੰਘ ਜੀ ਕੇ , ਪਰਮਜੀਤ ਸਿੰਘ ਖਾਲਸਾ ,ਮਾਨ ਸਿੰਘ ਗਰਚਾ ,ਹਰਸੁਖਇਦਰ ਸਿੰਘ ਬੱਬੀ ਬਾਦਲ ,ਬੀਰ ਦਵਿੰਦਰ ਸਿੰਘ , ਹਰਿਆਣਾ ਦੇ ਸ਼੍ਰੋਮਣੀ ਕਮੇਟੀ ਦੇ ਆਗੂ ਜਥੇਦਾਰ ਦੀਦਾਰ ਸਿੰਘ ਨਲਵੀ, ਪਰਮਿੰਦਰ ਸਿੰਘ ਢੀਂਡਸਾ ,ਮੇਜਰ ਸਿੰਘ ਖਾਲਸਾ ਆਦਿ ਨੇ ਵੀ ਵਿਚਾਰ ਪ੍ਰਗਟ ਕੀਤੇ I


ਫੋਟੋ ਕੈਪਸ਼ਨ – ਸ੍ਰ.ਢੀਂਡਸਾ ਦੇ ਪ੍ਰਧਾਨ ਚੁਣੇ  ਜਾਣ  ਤੋਂ ਬਾਅਦ ਸਵਾਗਤ ਕਰਦੇ ਹੋਏ ਅਕਾਲੀ ਲੀਡਰ – ਫੋਟੋ ਹਰਜੀਤ ਸਿੰਘ ਖਾਲਸਾ – ਨਿਊਜ਼ ਪੰਜਾਬ