ਗਲਵਾਨ ਘਾਟੀ ਵਿੱਚੋ ਚੀਨ ਦੀ ਫੋਜ਼ ਪਿਛੇ ਹਟੀ
ਚੀਨ ਦੀ ਆਕੜ
ਗਲਵਾਨ ਘਾਟੀ ਜਿਥੇ ਦੋਨੋ ਦੇਸ਼ ਦੇ ਫੋਜ਼ੀ ਜਵਾਨਾਂ ਦਾ ਟਕਰਾਅ ਹੋਇਆ ਸੀ ਵਿਖੇ ਭਾਰਤੀ ਜਵਾਨਾਂ ਦੇ ਜੋਸ਼ ਤੇ ਗੁੱਸੇ ਨੂੰ ਵੇਖਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੌਕੇ ਤੇ ਪੁੱਜਣਾ ਚੀਨ ਦੀ ਆਕੜ ਭੰਨਣ ਵਿਚ ਸਹੀ ਸਾਬਤ ਹੋਇਆ ਹੈ
ਨਿਊਜ਼ ਪੰਜਾਬ
ਨਵੀ ਦਿੱਲੀ , 6 ਜੁਲਾਈ – ਚੀਨੀ ਅਤੇ ਭਾਰਤੀ ਫੋਜ਼ਾਂ ਨੇ ਲੱਦਾਖ ਦੀ ਗਲਵਾਨ ਘਾਟੀ ਵਿਚ ਆਪਣੇ ਸਥਾਨਾਂ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਖਬਰਾਂ ਅਨੁਸਾਰ 48 ਘੰਟੇ ਤੱਕ ਚੱਲੀਆਂ ਡੂੰਘੀਆਂ ਕੂਟਨੀਤਕ ਵਿਚਾਰਾਂ , ਫੌਜੀ ਸਬੰਧਾਂ ਅਤੇ ਸੰਪਰਕਾਂ ਦੇ ਕਾਰਨ ਚੀਨੀ ਸੈਨਿਕ ਪਿੱਛੇ ਹਟਣ ਲਈ ਤਿਆਰ ਹੋਏ ਹਨ।
ਚੀਨੀ ਫੌਜ ਨੇ ਸਰਹੱਦੀ ਵਿਵਾਦ ਬਾਰੇ ਕੋਰ ਕਮਾਂਡਰ ਪੱਧਰ ਦੀ ਮੀਟਿੰਗ ਵਿਚ ਲਏ ਗਏ ਫੈਸਲੇ ਅਨੁਸਾਰ ਵਿਵਾਦਤ ਖੇਤਰ ਤੋਂ 1-2 ਕਿਲੋਮੀਟਰ ਦੂਰ ਤੰਬੂਆਂ, ਗੱਡੀਆਂ ਅਤੇ ਜਵਾਨਾਂ ਨੂੰ ਪਿਛੇ ਕੀਤਾ ਹੈ ਚੀਨੀ ਭਾਰੀ ਬਖਤਰਬੰਦ ਗੱਡੀਆਂ ਅਜੇ ਵੀ ਗਲਵਾਂਨ ਦਰਿਆ ਖੇਤਰ ਦੀ ਡੂੰਘਾਈ ਵਿਚ ਮੌਜੂਦ ਹਨ। ਹਾਲਾਂਕਿ ਭਾਰਤੀ ਫੌਜ ਚੌਕਸੀ ਨਾਲ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ।ਚੀਨੀ ਸੈਨਿਕਾਂ ਦੀ ਸਥਿਤੀ ਬਾਰੇ ਭਾਰਤੀ ਫੌਜ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ।