ਆਗਾਮੀ ਮੌਨਸੂਨ ਸੰਬੰਧੀ ਨਗਰ ਨਿਗਮ ਲੁਧਿਆਣਾ ਵੱਲੋਂ ਫਲੱਡ ਕੰਟਰੋਲ ਰੂਮ ਸਥਾਪਤ

-30 ਸਤੰਬਰ ਤੱਕ ਲਗਾਤਾਰ ਤਿੰਨ ਸ਼ਿਫ਼ਟਾਂ ਵਿੱਚ ਡਿਊਟੀਆਂ ਲਗਾਈਆਂ

ਨਿਊਜ਼ ਪੰਜਾਬ

ਲੁਧਿਆਣਾ, 1 ਜੁਲਾਈ -ਆਗਾਮੀ ਮੌਨਸੂਨ ਅਤੇ ਬਰਸਾਤਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਲੁਧਿਆਣਾ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਦਰੇਸੀ ਗਰਾਂਊਂਡ ਜ਼ੋਨ-ਏ ਵਿੱਚ ਫਲੱਡ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਹੈ, ਜੋ ਕਿ 30 ਸਤੰਬਰ, 2020 ਤੱਕ ਲਗਾਤਾਰ 24 ਘੰਟੇ ਤਿੰਨ ਸ਼ਿਫਟਾਂ ਵਿੱਚ ਕੰਮ ਕਰੇਗਾ।
ਇਸ ਸੰਬੰਧੀ ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸ਼ਹਿਰ ਵਿੱਚ ਜਿੱਥੇ ਕਿਤੇ ਵੀ ਬਰਸਾਤਾਂ ਵਿੱਚ ਪਾਣੀ ਜਮਾਂ ਹੋਣ ਦੀ, ਕੂੜੇ ਦੀ ਲਿਫਟਿੰਗ ਦੀ ਸਮੱਸਿਆ, ਬੁੱਢੇ ਨਾਲੇ ਵਿੱਚ ਬਰਸਾਤੀ ਪਾਣੀ ਦੇ ਵਹਾਅ ਵਿੱਚ ਰੁਕਾਵਟ ਬਾਰੇ ਕੋਈ ਸਮੱਸਿਆ ਵਰਗੀ ਸ਼ਿਕਾਇਤ ਆਉਣ ‘ਤੇ ਹਾਜ਼ਰ ਕਰਮਚਾਰੀ ਸੰਬੰਧਤ ਜ਼ੋਨ ਦੇ ਸੀ. ਐੱਸ. ਆਈ., ਜੇ. ਈ., ਐੱਸ. ਡੀ. ਓ. ਅਤੇ ਐਕਸੀਅਨ ਨੂੰ ਤੁਰੰਤ ਸ਼ਿਕਾਇਤ ਬਾਰੇ ਸੂਚਿਤ ਕਰਨਗੇ। ਸੰਬੰਧਤ ਅਧਿਕਾਰੀ ਸ਼ਿਕਾਇਤ ਦਾ ਨਿਪਟਾਰਾ ਕਰਨ ਆਪਣੇ ਪੱਧਰ ‘ਤੇ ਕਰਵਾ ਕੇ ਫਲੱਡ ਕੰਟਰੋਲ ਰੂਮ ਵਿੱਚ ਵਾਪਸ ਸੂਚਨਾ ਦੇਵੇਗਾ।
ਜਿਨ•ਾਂ ਨੀਵੇਂ ਇਲਾਕਿਆਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਵਿੱਚ ਸਮਾਂ ਲੱਗਦਾ ਹੈ, ਵਾਸਤੇ 242 ਕਰਮਚਾਰੀਆਂ ਦੀ ਡਿਊਟੀ ਪਾਣੀ ਦੀ ਨਿਕਾਸੀ ਤੁਰੰਤ ਯਕੀਨੀ ਬਣਾਉਣ ਲਈ ਲਗਾਈ ਗਈ ਹੈ। ਬੁੱਢੇ ਨਾਲੇ ਦੀ ਸਫਾਈ ਲਈ ਦੋ ਪੋਕਲੇਨ ਮਸ਼ੀਨਾਂ, ਜੇ. ਸੀ. ਬੀ. ਮਸ਼ੀਨਾਂ ਅਤੇ ਟਿੱਪਰ ਲਗਾ ਕੇ ਸਫਾਈ ਦਾ ਕੰਮ ਲਗਾਤਾਰ ਕਰਵਾਇਆ ਜਾ ਰਿਹਾ ਹੈ। ਭਾਰੀ ਬਰਸਾਤ ਦੇ ਦੌਰਾਨ ਕਰਮਚਾਰੀਆਂ ਵੱਲੋਂ ਬੁੱਢੇ ਨਾਲੇ ਦੇ ਨਾਲ ਪੈਟਰੋਲਿੰਗ ਵੀ ਕੀਤੀ ਜਾਵੇਗੀ ਅਤੇ ਪਾਣੀ ਦੀ ਨਿਕਾਸੀ ਯਕੀਨੀ ਬਣਾਈ ਜਾਵੇਗੀ। ਇਸ ਫਲੱਡ ਕੰਟਰੋਲ ਰੂਮ ਦਾ ਨੰਬਰ 01614085039 ਹੈ। ਇਸ ਤੋਂ ਇਲਾਵਾ ਕਿਸੇ ਵੀ ਸ਼ਿਕਾਇਤ ਲਈ ਸੀਨੀਅਰ ਅਧਿਕਾਰੀਆਂ ਦੀ ਵੀ ਡਿਊਟੀ ਲਗਾਈ ਗਈ ਹੈ।