ਕਰੋਨਾ ਵਰਗੀ ਬਿਮਾਰੀ ਲਈ ਡਾਕਟਰ ਲੋਕ ਸੇਵਾ ਵਿੱਚ ਰੁੱਝੇ ਹੋਏ ਹਨ – ਸਿਵਲ ਸਰਜਨ ਜਿਲ੍ਹਾ ਲੁਧਿਆਣਾ ਅੰਦਰ ਸਮੂਹ ਸਿਹਤ ਸੰਸਥਾਵਾਂ ਵਿਖੇ ਡਾਕਟਰ ਡੇਅ ਮਨਾਇਆ
ਨਿਊਜ਼ ਪੰਜਾਬ
ਲੁਧਿਆਣਾ, 01 ਜੁਲਾਈ -ਡਾਕਟਰ ਸਾਡੇ ਸਮਾਜ ਦੇ ਸੱਚੇ ਸਾਥੀ ਹਨ। ਇਹ ਸ਼ਬਦ ਡਾਕਟਰ ਡੇਅ ਸਮੇਂ ਜਿਲ੍ਹਾ ਲੁਧਿਆਣਾ ਦੇ ਸਿਵਲ ਸਰਜਨ ਡਾ ਰਾਜੇਸ਼ ਕੁਮਾਰ ਬੱਗਾ ਨੇ ਕਹੇ। ਡਾ. ਬੱਗਾ ਨੇ ਡਾਕਟਰ ਡੇਅ ਸਬੰਧੀ ਦੱਸਿਆ ਕਿ ਅੱਜ ਜਿਲ੍ਹਾ ਲੁਧਿਆਣਾ ਅੰਦਰ ਸਮੂਹ ਸਿਹਤ ਸੰਸਥਾਵਾਂ ਵਿਖੇ ਇਹ ਦਿਵਸ ਮਨਾਇਆ ਗਿਆ। ਇਸ ਸਮੇਂ ਬੋਲਦੇ ਉਹਨਾਂ ਕਿਹਾ ਕਿ ਡਾ. ਹਰ ਸਮੇਂ ਸਮਾਜ ਦੀ ਸੇਵਾ ਕਰਦੇ ਹਨ। ਪਰੰਤੂ ਅੱਜ ਦੇ ਸਮੇਂ ਕਰੋਨਾ ਵਰਗੀ ਬਿਮਾਰੀ ਲਈ ਪੂਰੇ ਵਿਸ਼ਵ ਦੇ ਡਾਕਟਰ ਲੋਕ ਸੇਵਾ ਵਿੱਚ ਰੁੱਝੇ ਹੋਏ ਹਨ। ਉਹਨਾਂ ਡਾਕਟਰ ਵਰਗ ਦੀ ਪਰਸੰਸ਼ਾ ਕਰਦੇ ਹੋਏ ਕਿਹਾ ਕਿ ਅਜਿਹੇ ਸਮੇਂ ਕੀਤੀ ਜਾਂਦੀ ਸੇਵਾ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਅਜੋਕੇ ਸਮੇਂ ਪੂਰੇ ਸਮਾਜ ਨੂੰ ਇਸ ਬਿਮਾਰੀ ਤੋਂ ਬਚਾਉਣ ਸਬੰਧੀ ਡਾਕਟਰ ਆਪਣਾ ਪੂਰਾ ਸਮਾਂ ਸੇਵਾ ਲਈ ਸਮਰਪਤ ਕਰਦੇ ਹਨ.
ਉਹਨਾਂ ਕਿਹਾ ਕਿ ਇਹ ਸੇਵਾ ਹਰ ਸਮੇਂ ਜਾਰੀ ਰੱਖਣੀ ਚਾਹੀਦੀ ਹੈ। ਉਹਨਾਂ ਹਾਜਰ ਸਮੂਹ ਸਟਾਫ ਨੂੰ ਵੀ ਹੱਲਾ ਸੇਰੀ ਦਿੱਤੀ ਅਤੇ ਆਪਣੇ ਆਹੁਦੇ ਅਨੁਸਾਰ ਲੋੜਵੰਦਾਂ ਦੀ ਸੇਵਾ ਜਾਰੀ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹ ਸੇਵਾ ਬਹੁਤ ਵੱਡਮੁੱਲੀ ਹੈ। ਜਿਸ ਦੀ ਸਮਾਜ ਦਾ ਹਰ ਵਰਗ ਪਰਸ਼ੰਸ਼ਾ ਕਰ ਰਿਹਾ ਹੈ। ਅਖੀਰ ਵਿੱਚ ਉਹਨਾਂ ਜਨਤਾ ਨੂੰ ਇਹ ਵੀ ਅਪੀਲ ਕੀਤੀ ਕਿ ਕਰੋਨਾ ਤੋਂ ਘਬਰਾਉਣਾ ਨਹੀਂ ਪਰੰਤੂ ਬਚਾਉ ਲਈ ਸਾਵਧਾਨੀਆਂ ਜਰੂਰ ਅਪਣਾਉ ਅਤੇ ਲੋੜ ਪੈਣ ਤੇ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ ਤੇ ਗਲਤਫਹਿਮੀਆਂ ਤੋਂ ਬਚਿਆ ਜਾਵੇ। ਉਹਨਾਂ ਸਿਹਤਮੰਦ ਸਮਾਜ ਦੀ ਕਾਮਨਾ ਕਰਦੇ ਹੋਏ ਸਮੁੱਚੇ ਸਮਾਜ ਦਾ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕਿ ਹਰ ਵਿਅਕਤੀ ਆਪਣੀ ਅਤੇ ਸਮਾਜ ਦੀ ਸਿਹਤ ਦਾ ਧਿਆਨ ਜਰੂਰ ਰੱਖੇ.