ਮਿਸ਼ਨ ਫਤਿਹ ਤਹਿਤ ਸਰਕਾਰੀ ਕਾਲਜ ਪੋਜੇਵਾਲ ਨੇ ਕਰਵਾਇਆ ਸਟਾਫ ਲੈਕਚਰ ਸਟਾਫ਼ ਨੂੰ ਆਪੋ ਆਪਣੇ ਵਿਦਿਆਰਥੀਆਂ ਨੂੰ ਕੋਵਿਡ ਪ੍ਰਤੀ ਜਾਗਰੂਕ ਕਰਨ ਲਈ ਕਿਹਾ

ਨਿਊਜ਼ ਪੰਜਾਬ
ਨਵਾਂ ਸ਼ਹਿਰ, 30 ਜੂਨ- ਮਿਸ਼ਨ ਫਤਿਹ ਤਹਿਤ ਅੱਜ ਸਰਕਾਰੀ ਕਾਲਜ ਪੋਜੇਵਾਲ ਵਿਖੇ ਸਟਾਫ਼ ਲੈਕਚਰ ਕਰਵਾਇਆ ਗਿਆ, ਜਿਸ ਦੌਰਾਨ ਕਾਲਜ ਅਧਿਆਪਕਾਂ ਨੂੰ ਆਪੋ ਆਪਣੇ ਵਿਦਿਆਰਥੀਆਂ ਨੂੰ ਕੋਵਿਡ ਪ੍ਰਤੀ ਜਾਗਰੂਕ ਕਰਨ ਲਈ ਕਿਹਾ ਗਿਆ।
ਵਧੀਕ ਡਿਪਟੀ ਕਮਿਸ਼ਨਰ ਅਦਿਤਿਆ ਉੱਪਲ ਨੇ ਅੱਜ ਸ਼ਾਮ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ ਦਾ ਮੰਤਵ ਲੋਕਾਂ ਨੂੰ ਕੋਵਿਡ ਸਾਵਧਾਨੀਆਂ ਦੀ ਪਾਲਣਾ ਕਰਵਾ ਕੇ ਬਿਮਾਰੀ ਤੋਂ ਬਚਾਉਣਾ ਹੈ। ਅਧਿਆਪਕਾਂ ਨੂੰ ਇਹ ਵੀ ਦਸਿਆ ਗਿਆ ਕਿ ਮਾਸਕ ਪਹਿਨਣ, ਸਮਾਜਿਕ ਦੂਰੀ ਰੱਖਣ ਤੇ ਆਪਣੇ ਹੱਥਾਂ ਨੂੰ ਵਾਰ ਵਾਰ ਧੋ ਕੇ ਅਸੀਂ ਬਿਮਾਰੀ ਨੂੰ ਆਪਣੇ ਕੋਲੋਂ ਦੂਰ ਰੱਖ ਸਕਦੇ ਹਾਂ।
ਇਨ੍ਹਾਂ ਅਧਿਆਪਕਾਂ ਨੂੰ ਇਹ ਵੀ ਦਸਿਆ ਗਿਆ ਕਿ ਆਪਣੇ ਸਮਾਰਟ ਫੋਨਾਂ ਤੇ ਕੋਵਾ ਪੰਜਾਬ ਐਪ ਡਾਊਨਲੋਡ ਕਰਕੇ ਕੋਈ ਵੀ ਨਾਗਰਿਕ ਮਿਸ਼ਨ ਫਤਿਹ ਚ ਸ਼ਾਮਿਲ ਹੋ ਸਕਦਾ ਹੈ ਅਤੇ ਮਿਸ਼ਨ ਫਤਿਹ ਯੋਧਾ ਮੁਕਾਬਲੇ ਚ ਭਾਗ ਲੈ ਸਕਦਾ ਹੈ। ਇਸ ਮੁਕਾਬਲੇ ਦੇ ਜੇਤੂਆਂ ਨੂੰ ਮੁੱਖ ਮੰਤਰੀ ਪੰਜਾਬ ਦੇ ਹਸਤਾਖਰ ਵਾਲੇ ਗੋਲਡ, ਸਿਲਵਰ ਤੇ ਬਰੋਂਜ਼ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਨਾਲ ਹੀ ਟੀ ਸ਼੍ਰਟ ਤੇ ਬੈਜ ਇਨਾਮ ਵਜੋਂ ਮਿਲਣਗੇ। ਆਪਣਾ ਰੈਫਰਲ ਕੋਡ ਅਸੀਂ ਅੱਗੋਂ ਆਪਣੇ ਜਾਣਕਾਰਾਂ ਨੂੰ ਦੇ ਕੇ, ਉਨ੍ਹਾਂ ਨੂੰ ਵੀ ਮੁਕਾਬਲੇ ਚ ਭਾਗ ਲੈਣ ਲਈ ਪ੍ਰੇਰਿਤ ਕਰ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਕਾਲਜ ਅਧਿਆਪਕ ਆਪਣੇ ਵਿਦਿਆਥੀਆਂ ਨੂੰ ਕੋਵਿਡ ਸਾਵਧਾਨੀਆਂ ਨਾਲ ਜੋੜ ਕੇ ਮਿਸ਼ਨ ਫਤਿਹ ਤਹਿਤ ਆਰੰਭੀ ਜਾਗਰੂਕਤਾ ਮੁਹਿੰਮ ਦਾ ਘੇਰਾ ਹੋਰ ਵਿਸ਼ਾਲ ਕਰ ਸਕਦੇ ਹਨ ਅਤੇ ਜ਼ਿਲ੍ਹੇ ਨੂੰ ਇਸ ਬਿਮਾਰੀ ਤੋਂ ਮੁਕਤ ਕਰਨ ਚ ਆਪਣਾ ਸਹਿਯੋਗ ਦੇ ਸਕਦੇ ਹਨ।
ਉਨ੍ਹਾਂ ਨੇ ਜ਼ਿਲ੍ਹੇ ਦੇ ਹੋਰਨਾਂ ਕਾਲਜਾਂ ਨੂੰ ਵੀ ਆਪੋ ਆਪਣੇ ਵਿਦਿਆਰਥੀਆਂ ਨੂੰ ਆਨਲਾਈਨ ਇਨ੍ਹਾਂ ਸਾਵਧਾਨੀਆਂ ਬਾਰੇ ਦੱਸਣ ਅਤੇ ਆਪਣੇ ਸਮਾਰਟ ਫੋਨ ਤੇ ਕੋਵਾ ਪੰਜਾਬ ਐਪ ਡਾਊਨਲੋਡ ਕਰਵਾ ਕੇ ਮਿਸ਼ਨ ਫਤਿਹ ਦਾ ਹਿੱਸਾ ਬਣਾਉਣ ਲਈ ਅਪੀਲ ਕੀਤੀ।