ਚੰਡੀਗੜ੍ਹ ਨਗਰ ਨਿਗਮ ਚੋਣਾਂ: ਭਾਜਪਾ ਨੇ 23 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, 8 ਮਹਿਲਾਵਾਂ ਨੂੰ ਮਿਲੀ ਟਿਕਟ

ਨਿਊਜ਼ ਪੰਜਾਬ

27 ਨਵੰਬਰ 2026

ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (BJP) ਨੇ ਆਪਣੀ ਚੋਣ ਮੁਹਿੰਮ ਤੇਜ਼ ਕਰਦਿਆਂ 35 ਵਾਰਡਾਂ ਵਿੱਚੋਂ 23 ਵਾਰਡਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।

ਭਾਜਪਾ ਵੱਲੋਂ ਐਲਾਨੇ 23 ਉਮੀਦਵਾਰਾਂ ਦੀ ਸੂਚੀ:

ਵਾਰਡ ਨੰਬਰ ਉਮੀਦਵਾਰ ਦਾ ਨਾਮ

1 ਗੁਰਵਿੰਦਰ ਸਿੰਘ

4 ਰਵਿੰਦਰ ਲੋਹਟ

6 ਜਗਤਾਰ ਸਿੰਘ ਢਿੱਲੋਂ

7 ਅਰਵਿੰਦ ਸਿੰਘ

8 ਕਿਰਨ ਸਿੰਘ

10 ਦੇਵਿੰਦਰ ਬਬਲਾ

11 ਸੁਮਿਤਾ ਕੋਹਲੀ

12 ਸੌਰਭ ਜੋਸ਼ੀ

13 ਸੁਖਜੀਵਨ ਕੌਰ

16 ਰੋਹਿਤ ਘਾਬਰੀ

17 ਐਡਵੋਕੇਟ ਮੀਨਾਕਸ਼ੀ ਸਿੰਘ

18 ਰਾਜੇਸ਼ ਕੁਮਾਰ ਗੁਪਤਾ (ਬਿੱਟੂ)

20 ਅਭੈ ਝਾਅ

21 ਸੁਨੀਤਾ ਕੌਰ

22 ਦੀਪਕ ਸ਼ਰਮਾ

24 ਦੀਪਕ ਮਹਾਜਨ

26 ਰੇਖਾ ਸੂਦ

27 ਗੁਰਬਖਸ਼ ਰਾਵਤ

28 ਅਮਿਤ ਮਿਸ਼ਰਾ

29 ਪ੍ਰਿਆ ਵਹਰੋਤਰਾ

33 ਕੰਵਰਜੀਤ ਸਿੰਘ ਰਾਣਾ

34 ਭੁਪਿੰਦਰ ਸ਼ਰਮਾ

35 ਰਜਿੰਦਰ ਕੁਮਾਰ ਸ਼ਰਮਾ

ਇਸ ਸੂਚੀ ਵਿੱਚ ਮੌਜੂਦਾ ਮੇਅਰ ਸੌਰਭ ਜੋਸ਼ੀ, ਸਾਬਕਾ ਕੌਂਸਲਰ ਦੇਵਿੰਦਰ ਬਬਲਾ ਸਮੇਤ ਕਈ ਪੁਰਾਣੇ ਚਿਹਰਿਆਂ ਨੂੰ ਮੁੜ ਮੌਕਾ ਦਿੱਤਾ ਗਿਆ ਹੈ, ਜਦਕਿ 8 ਮਹਿਲਾ ਉਮੀਦਵਾਰਾਂ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਭਾਜਪਾ ਨੇ ਚਾਰ ਮੌਜੂਦਾ ਕੌਂਸਲਰਾਂ ‘ਤੇ ਵੀ ਮੁੜ ਭਰੋਸਾ ਜਤਾਇਆ ਹੈ। ਚੰਡੀਗੜ੍ਹ ਦੇ 35 ਵਾਰਡਾਂ ਲਈ 23 ਦਸੰਬਰ ਨੂੰ ਵੋਟਿੰਗ ਹੋਵੇਗੀ, ਜਦਕਿ 26 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ। ਹੁਣ ਬਾਕੀ ਰਹਿੰਦੇ 12 ਵਾਰਡਾਂ ਲਈ ਉਮੀਦਵਾਰਾਂ ਦੇ ਐਲਾਨ ਦੀ ਉਡੀਕ ਹੈ।