ਸੁਪਰੀਮ ਕੋਰਟ ਦਾ ਵੱਡਾ ਹੁਕਮ, ਹੁਣ ਪੈਕਡ ਫੂਡ ’ਤੇ ਲੱਗਣਗੇ ਚੇਤਾਵਨੀ ਲੇਬਲ

ਨਿਊਜ਼ ਪੰਜਾਬ

26 ਨਵੰਬਰ,2026

ਭਾਰਤ ਵਿੱਚ ਪੈਕਡ ਫੂਡ ਅਤੇ FMCG ਉਤਪਾਦਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਨੀਤੀਗਤ ਕਦਮ ਚੁੱਕਿਆ ਹੈ। ਅਦਾਲਤ ਨੇ ਕੇਂਦਰ ਸਰਕਾਰ ਅਤੇ FSSAI ਨੂੰ ਖਾਣ-ਪੀਣ ਵਾਲੇ ਪੈਕ ਕੀਤੇ ਉਤਪਾਦਾਂ ਦੇ ਪੈਕੇਟਾਂ ਦੇ ਅਗਲੇ ਹਿੱਸੇ ’ਤੇ ਫੈਟ, ਖੰਡ ਅਤੇ ਨਮਕ ਦੀ ਵੱਧ ਮਾਤਰਾ ਬਾਰੇ ਵੱਖਰੇ ਚੇਤਾਵਨੀ ਚਿੰਨ੍ਹ ਲਗਾਉਣ ਲਈ ਪ੍ਰਭਾਵਸ਼ਾਲੀ ਪ੍ਰਣਾਲੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਫੈਸਲੇ ਨਾਲ ਹੁਣ ਖਪਤਕਾਰਾਂ ਨੂੰ ਕਿਸੇ ਵੀ ਉਤਪਾਦ ਨੂੰ ਖਰੀਦਣ ਤੋਂ ਪਹਿਲਾਂ ਉਸ ਵਿੱਚ ਮੌਜੂਦ ਨੁਕਸਾਨਦਾਇਕ ਪੌਸ਼ਟਿਕ ਤੱਤਾਂ ਬਾਰੇ ਆਸਾਨੀ ਨਾਲ ਜਾਣਕਾਰੀ ਮਿਲ ਸਕੇਗੀ। ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਵੱਧ ਫੈਟ, ਹਾਈ ਸ਼ੂਗਰ ਅਤੇ ਹਾਈ ਸਾਲਟ ਵਾਲੇ ਉਤਪਾਦਾਂ ’ਤੇ ਵੱਖਰੇ ਛੇ-ਭੁਜ ਚੇਤਾਵਨੀ ਲੇਬਲ ਲਗਾਉਣੇ ਹੋਣਗੇ।