ਜ਼ਿੰਦਗੀ ਦੇ ਹਰ ਪਲ ਨੂੰ ਜੀਓ, ਕਿਉਂਕਿ ਵਕਤ ਮੁੜ ਕੇ ਨਹੀਂ ਆਉਂਦਾ।

ਨਿਊਜ਼ ਪੰਜਾਬ

21 ਨਵੰਬਰ,2026

ਜ਼ਿੰਦਗੀ ਬਹੁਤ ਖੂਬਸੂਰਤ ਹੈ, ਪਰ ਇਸ ਦੀ ਕੋਈ ਗਾਰੰਟੀ ਨਹੀਂ ਕਿ ਆਉਣ ਵਾਲਾ ਕੱਲ੍ਹ ਸਾਡੇ ਲਈ ਕੀ ਲੈ ਕੇ ਆਵੇਗਾ। ਇਸ ਲਈ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਚਿੰਤਾਵਾਂ ਵਿੱਚ ਬਿਤਾਉਣ ਦੀ ਬਜਾਏ ਹਰ ਛੋਟੇ-ਛੋਟੇ ਪਲ ਦਾ ਆਨੰਦ ਮਾਣਨਾ ਚਾਹੀਦਾ ਹੈ। ਕਦੇ ਆਪਣੇ ਪਰਿਵਾਰ ਨਾਲ ਹੱਸ ਲਓ, ਕਦੇ ਦੋਸਤਾਂ ਨਾਲ ਖੁਸ਼ੀਆਂ ਸਾਂਝੀਆਂ ਕਰੋ ਅਤੇ ਕਦੇ ਆਪਣੇ ਲਈ ਵੀ ਸਮਾਂ ਕੱਢੋ। ਮਹਿੰਗੀਆਂ ਚੀਜ਼ਾਂ ਹੀ ਖੁਸ਼ੀ ਨਹੀਂ ਦਿੰਦੀਆਂ, ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਹੀ ਜ਼ਿੰਦਗੀ ਦੀਆਂ ਸਭ ਤੋਂ ਵੱਡੀਆਂ ਖੁਸ਼ੀਆਂ ਬਣ ਜਾਂਦੀਆਂ ਹਨ। ਇਸ ਲਈ ਹਰ ਪਲ ਨੂੰ ਮੁਸਕਰਾਹਟ ਨਾਲ ਜੀਓ, ਕਿਉਂਕਿ ਬੀਤਿਆ ਹੋਇਆ ਸਮਾਂ ਕਦੇ ਵਾਪਸ ਨਹੀਂ ਆਉਂਦਾ ।