ਨਿਊਜ਼ ਪੰਜਾਬ
17 ਨਵੰਬਰ,2026
ਸਿੱਖ ਧਰਮ ਦੇ ਬਾਨੀ,ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸਾਹ ਅਤੇ ਸ਼ਰਧਾ ਦੇਖਣ ਨੂੰ ਮਿਲ ਰਹੀ ਹੈ ਇਸ ਪਵਿੱਤਰ ਦਿਹਾੜੇ ਨੂੰ ਬੜੀ ਧੂਮਧਾਮ, ਸ਼ਰਧਾ ਤੇ ਸਤਿਕਾਰ ਨਾਲ ਮਨਾਉਣ ਲਈ ਵੱਖ-ਵੱਖ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਬੰਧੀ ਜਾਰੀ ਕੀਤੇ ਗਏ ਪ੍ਰੋਗਰਾਮ ਵਿੱਚ ਭਾਈ ਹਰਪਾਲ ਸਿੰਘ ਨਿਮਾਣਾ ਵਿਸ਼ੇਸ਼ ਤੌਰ ਤੇ ਵੱਖ ਵੱਖ ਗੁਰਦੁਆਰਿਆਂ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰ ਰਹੇ ਹਨ ਉਹਨਾਂ ਦੇ ਵੇਰਵੇ ਹੇਠ ਦਿੱਤੇ ਅਨੁਸਾਰ ਹਨ :-
ਗੁਰਦੁਆਰਾ ਅਰਜਨ ਦੇਵ ਸਤਸੰਗ ਸਭਾ ਸਮਰਾਲਾ ਚੌਂਕ ਲੁਧਿਆਣਾ:-18 ਨਵੰਬਰ ਅਤੇ 19 ਨਵੰਬਰ ਨੂੰ ਰਾਤ 7:30 ਤੋਂ 8:30 ਵਜੇ ਤੱਕ
ਗੁਰਦੁਆਰਾ ਸਾਹਿਬ ਜੀ.ਕੇ.ਅਸਟੇਟ ਲੁਧਿਆਣਾ 24 ਤਰੀਕ ਦੁਪਹਿਰ 12:30 ਤੋਂ 1:30 ਤੱਕ
ਗੁਰਦੁਆਰਾ ਛੇਵੀਂ ਪਾਤਸ਼ਾਹੀ ਸੀ.ਐਮ. ਸੀ. ਚੌਂਕ ਲੁਧਿਆਣਾ:- 24 ਤਰੀਕ ਨੂੰ ਰਾਤ 8:30 ਵਜੇ ਤੋਂ 9:30 ਵਜੇ ਤੱਕ
