ਪੰਜਾਬ ਨਗਰ ਕੌਂਸਲ ਚੋਣਾਂ: ਭਾਜਪਾ ਨੇ ਜਾਰੀ ਕੀਤੀ 47 ਉਮੀਦਵਾਰਾਂ ਦੀ ਸੂਚੀ, ਪਟਿਆਲਾ, ਬਾਘਾਪੁਰਾਣਾ ਤੇ ਧਰਮਕੋਟ ਲਈ ਉਮੀਦਵਾਰ ਐਲਾਨੇ

ਨਿਊਜ਼ ਪੰਜਾਬ

17 ਨਵੰਬਰ,2026

ਪੰਜਾਬ ਵਿੱਚ ਆਉਣ ਵਾਲੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਣ ਜਾ ਰਹੀਆਂ ਇਨ੍ਹਾਂ ਸਥਾਨਕ ਚੋਣਾਂ ਨੂੰ ਸਾਰੀਆਂ ਸਿਆਸੀ ਪਾਰਟੀਆਂ ਲਈ ਅਹਿਮ ਮੰਨਿਆ ਜਾ ਰਿਹਾ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਵੱਲੋਂ ਪਟਿਆਲਾ ਨਗਰ ਨਿਗਮ ਲਈ 30, ਬਾਘਾਪੁਰਾਣਾ ਨਗਰ ਕੌਂਸਲ ਲਈ 10 ਅਤੇ ਧਰਮਕੋਟ ਨਗਰ ਕੌਂਸਲ ਲਈ 7 ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਦੇਖੋ ਪੂਰੀ ਸੂਚੀ

ਦੱਸ ਦਈਏ ਕਿ ਪਟਿਆਲਾ ਨਗਰ ਨਿਗਮ ਲਈ ਜਾਰੀ ਸੂਚੀ ’ਚ 30 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਐਲਾਨੀ ਗਈ ਸੂਚੀ ਅਨੁਸਾਰ ਵਾਰਡ ਨੰਬਰ 1 ਤੋਂ ਆਂਚਲ ਪੁੱਤਰੀ ਕਾਕਾ, ਵਾਰਡ ਨੰਬਰ 4 ਤੋਂ ਐਡਵੋਕੇਟ ਹਰਪ੍ਰੀਤ ਸਿੰਘ ਭਮਰਾ, ਵਾਰਡ ਨੰਬਰ 6 ਤੋਂ ਨੀਰਜ ਸ਼ਰਮਾ, ਵਾਰਡ ਨੰਬਰ 12 ਤੋਂ ਸ਼ਮਸ਼ੇਰ ਸਿੰਘ, ਵਾਰਡ ਨੰਬਰ 14 ਤੋਂ ਗਗਨਦੀਪ ਸਿੰਘ, ਵਾਰਡ ਨੰਬਰ 15 ਤੋਂ ਤੇਜਿੰਦਰ ਕੌਰ, ਵਾਰਡ ਨੰਬਰ 16 ਤੋਂ ਅਨਿਲ ਕੁਮਾਰ, ਵਾਰਡ ਨੰਬਰ 22 ਤੋਂ ਯਸ਼ਪਾਲ ਕੌਰ, ਵਾਰਡ ਨੰਬਰ 26 ਤੋਂ ਵਿਨੋਦ ਬੱਲ ਅਤੇ ਵਾਰਡ ਨੰਬਰ 28 ਤੋਂ ਇੰਦਰ ਨਾਰੰਗ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਹੈ।

ਇਸੇ ਤਰ੍ਹਾਂ ਵਾਰਡ ਨੰਬਰ 32 ਤੋਂ ਸੀਮਾ ਸ਼ਰਮਾ, ਵਾਰਡ ਨੰਬਰ 33 ਤੋਂ ਸੋਨੀਆ ਕਪੂਰ, ਵਾਰਡ ਨੰਬਰ 34 ਤੋਂ ਸੁਸ਼ੀਲ ਨਈਅਰ, ਵਾਰਡ ਨੰਬਰ 36 ਤੋਂ ਹਰੀਸ਼ ਨਾਗਪਾਲ, ਵਾਰਡ ਨੰਬਰ 37 ਤੋਂ ਕਿਰਨ ਰਾਣੀ ਪਤਨੀ ਸਿਕੰਦਰ ਚੌਹਾਨ ਐੱਮ.ਪੀ., ਵਾਰਡ ਨੰਬਰ 38 ਤੋਂ ਰੁਤਾਕਸ਼ਾ ਬਾਂਸਲ, ਵਾਰਡ ਨੰਬਰ 40 ਤੋਂ ਅਨੁਜ ਖੋਸਲਾ, ਵਾਰਡ ਨੰਬਰ 41 ਤੋਂ ਸ਼ਿੰਦਰ ਕੌਰ ਮਾਤਾ ਪਵਨ ਭੂਮਕ, ਵਾਰਡ ਨੰਬਰ 43 ਤੋਂ ਅੰਮ੍ਰਿਤ ਕੌਰ ਪਤਨੀ ਪਿੱਟਾ ਅਤੇ ਵਾਰਡ ਨੰਬਰ 44 ਤੋਂ ਰਾਜੀਵ ਖੰਨਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।

ਇਸ ਦੇ ਨਾਲ ਹੀ ਵਾਰਡ ਨੰਬਰ 45 ਤੋਂ ਮੰਜੂ ਦੇਵੀ, ਵਾਰਡ ਨੰਬਰ 46 ਤੋਂ ਵਰੁਣ ਜਿੰਦਲ, ਵਾਰਡ ਨੰਬਰ 48 ਤੋਂ ਨਿਖਿਲ ਕੁਮਾਰ ਕਾਲਕਾ, ਵਾਰਡ ਨੰਬਰ 50 ਤੋਂ ਵਿਜੇ ਕੁਮਾਰ ਗਰਗ ਕੂਕਾ, ਵਾਰਡ ਨੰਬਰ 51 ਤੋਂ ਰਿਤੂ ਜੈਨ, ਵਾਰਡ ਨੰਬਰ 52 ਤੋਂ ਜੀਵਨ ਪ੍ਰਵੇਸ਼ (ਹੈਪੀ ਲੋਹਟ), ਵਾਰਡ ਨੰਬਰ 53 ਤੋਂ ਵੰਦਨਾ ਜੋਸ਼ੀ, ਵਾਰਡ ਨੰਬਰ 55 ਤੋਂ ਗੁਰਿੰਦਰ ਕਾਲਿਕਾ, ਵਾਰਡ ਨੰਬਰ 57 ਤੋਂ ਰਜਨੀ ਸ਼ਰਮਾ ਅਤੇ ਵਾਰਡ ਨੰਬਰ 58 ਤੋਂ ਦਿਨੇਸ਼ ਕੁਮਾਰ ਗਰਗ ਨੂੰ ਭਾਜਪਾ ਨੇ ਆਪਣਾ ਉਮੀਦਵਾਰ ਐਲਾਨਿਆ ਹੈ।

10 ਉਮੀਦਵਾਰਾਂ ਦਾ ਐਲਾਨ

ਨਗਰ ਕੌਂਸਲ ਬਾਘਾਪੁਰਾਣਾ ਲਈ ਭਾਜਪਾ ਨੇ 10 ਉਮੀਦਵਾਰ ਐਲਾਨੇ ਹਨ। ਇਨ੍ਹਾਂ ’ਚ ਵਾਰਡ ਨੰਬਰ 2 ਤੋਂ ਅਮਿਤ ਸ਼ਰਮਾ (ਜਨਰਲ), ਵਾਰਡ 3 ਤੋਂ ਕੁਲਦੀਪ ਸਿੰਘ (ਬੀ. ਸੀ.), ਵਾਰਡ 4 ਤੋਂ ਕਰਮਜੀਤ ਕੌਰ (ਮਹਿਲਾ ਰਾਖਵਾਂ), ਵਾਰਡ 8 ਤੋਂ ਪਾਲ ਸਿੰਘ (ਐੱਸ. ਸੀ.), ਵਾਰਡ 9 ਤੋਂ ਪੱਲਵੀ ਗਰਗ (ਮਹਿਲਾ ਰਾਖਵਾਂ), ਵਾਰਡ 11 ਤੋਂ ਇੰਦੂ ਗਰਗ (ਮਹਿਲਾ ਰਾਖਵਾਂ), ਵਾਰਡ 12 ਤੋਂ ਸੁਰਿੰਦਰਪਾਲ ਸਿੰਘ (ਜਨਰਲ), ਵਾਰਡ 13 ਤੋਂ ਰਾਜ ਹੰਸ (ਐੱਸ. ਸੀ.), ਵਾਰਡ 14 ਤੋਂ ਸੁਖਪ੍ਰੀਤ ਕੌਰ (ਮਹਿਲਾ ਰਾਖਵਾਂ) ਅਤੇ ਵਾਰਡ 15 ਤੋਂ ਵੈਦ ਰੋਸ਼ਨ (ਐੱਸ. ਸੀ.) ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।

7 ਉਮੀਦਵਾਰਾਂ ਨੂੰ ਮਿਲੀ ਟਿਕਟ

ਨਗਰ ਕੌਂਸਲ ਧਰਮਕੋਟ ਲਈ ਜਾਰੀ ਸੂਚੀ ’ਚ ਵਾਰਡ ਨੰਬਰ 1 ਤੋਂ ਕਰਮ ਸਿੰਘ (ਜਨਰਲ), ਵਾਰਡ 2 ਤੋਂ ਹੀਨਾ ਗੋਇਲ (ਮਹਿਲਾ ਰਾਖਵਾਂ), ਵਾਰਡ 3 ਤੋਂ ਸ਼ਿੰਗਾਰਾ ਸਿੰਘ (ਐੱਸ. ਸੀ. ਪੁਰਸ਼), ਵਾਰਡ 4 ਤੋਂ ਕੁਲਵਿੰਦਰ ਕੌਰ (ਐੱਸ. ਸੀ. ਮਹਿਲਾ), ਵਾਰਡ 7 ਤੋਂ ਰਘਬੀਰ ਸਿੰਘ (ਜਨਰਲ), ਵਾਰਡ 9 ਤੋਂ ਹਰੀ ਕ੍ਰਿਸ਼ਨ (ਜਨਰਲ) ਅਤੇ ਵਾਰਡ 13 ਤੋਂ ਜਸਪ੍ਰੀਤ ਕੌਰ (ਮਹਿਲਾ ਰਾਖਵਾਂ) ਨੂੰ ਭਾਜਪਾ ਦਾ ਉਮੀਦਵਾਰ ਐਲਾਨਿਆ ਗਿਆ ਹੈ।ਇਸ ਤਰ੍ਹਾਂ ਭਾਜਪਾ ਨੇ ਤਿੰਨਾਂ ਥਾਵਾਂ ਲਈ ਕੁੱਲ 47 ਉਮੀਦਵਾਰਾਂ ਦੀ ਸੂਚੀ ਜਾਰੀ ਕਰਕੇ ਚੋਣ ਮੈਦਾਨ ਵਿੱਚ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਦੀ ਤਿਆਰੀ ਕਰ ਲਈ ਹੈ।