ਚੰਗੀ ਸੋਚ ਹੀ ਖੁਸ਼ਹਾਲ ਜ਼ਿੰਦਗੀ ਦੀ ਨੀਂਹ ਹੈ।

ਨਿਊਜ਼ ਪੰਜਾਬ

17 ਨਵੰਬਰ,2026

ਜ਼ਿੰਦਗੀ ਵਿੱਚ ਖੁਸ਼ ਰਹਿਣਾ ਹਮੇਸ਼ਾ ਹਾਲਾਤਾਂ ‘ਤੇ ਨਿਰਭਰ ਨਹੀਂ ਕਰਦਾ, ਸਗੋਂ ਸਾਡੀ ਸੋਚ ਅਤੇ ਨਜ਼ਰੀਏ ‘ਤੇ ਨਿਰਭਰ ਕਰਦਾ ਹੈ। ਜੇਕਰ ਸਾਡੀ ਸੋਚ ਸਕਾਰਾਤਮਕ ਹੋਵੇ ਤਾਂ ਮੁਸ਼ਕਲਾਂ ਵਿੱਚ ਵੀ ਖੁਸ਼ੀ ਲੱਭੀ ਜਾ ਸਕਦੀ ਹੈ। ਦੂਜਿਆਂ ਨਾਲ ਆਪਣੀ ਤੁਲਨਾ ਕਰਨ ਦੀ ਬਜਾਏ ਆਪਣੇ ਆਪ ਵਿੱਚ ਸੰਤੁਸ਼ਟ ਰਹਿਣਾ ਸਿੱਖੋ। ਯਾਦ ਰੱਖੋ, ਖੁਸ਼ੀ ਬਾਹਰ ਨਹੀਂ, ਸਾਡੇ ਮਨ ਦੀ ਸੋਚ ਵਿੱਚ ਵੱਸਦੀ ਹੈ।