ਨਿਊਜ਼ ਪੰਜਾਬ
11 ਨਵੰਬਰ,2026
ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਪੱਧਰ ’ਤੇ ਵੱਡਾ ਫੇਰਬਦਲ ਕਰਦਿਆਂ 20 IAS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਸਰਕਾਰ ਵੱਲੋਂ ਇਸ ਸਬੰਧੀ ਨਵੇਂ ਹੁਕਮ ਜਾਰੀ ਕਰਕੇ ਕਈ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਨ੍ਹਾਂ ਤਬਾਦਲਿਆਂ ਤਹਿਤ ਰੂਪਨਗਰ, ਲੁਧਿਆਣਾ, ਬਰਨਾਲਾ, ਮੋਹਾਲੀ, ਪਟਿਆਲਾ ਅਤੇ ਤਰਨਤਾਰਨ ਸਮੇਤ ਕਈ ਜ਼ਿਲ੍ਹਿਆਂ ਵਿੱਚ ਨਵੇਂ ਡਿਪਟੀ ਕਮਿਸ਼ਨਰ ਨਿਯੁਕਤ ਕੀਤੇ ਗਏ ਹਨ।
ਕੋਮਲ ਮਿੱਤਲ ਡੀ.ਸੀ., ਰੂਪਨਗਰ
ਹਿਮਾਂਸ਼ੂ ਅਗਰਵਾਲ, ਡੀ.ਸੀ. ਲੁਧਿਆਣਾ
ਅਭਿਜੀਤ ਕਪਲਿਸ਼, ਡੀ.ਸੀ. ਬਰਨਾਲਾ। ਬਰਨਾਲਾ ਨਿਗਮ ਕਮਿਸ਼ਨਰ ਦਾ ਵਾਧੂ ਚਾਰਜ
ਆਦਿੱਤਿਆ ਡੇਚਲਵਾਲ ਡੀ.ਸੀ. ਮੋਹਾਲੀ
ਰਾਹੁਲ ਗੁਪਤਾ ਵਿਸ਼ੇਸ਼ ਸਕੱਤਰ, ਟਰਾਂਸਪੋਰਟ
ਹਿਮਾਂਸ਼ੂ ਜੈਨ ਡੀ.ਸੀ. ਪਟਿਆਲਾ
ਰਾਹੁਲ, ਐੱਮ.ਡੀ. ਮਿਲਕਫੈੱਡ। ਨਾਲ ਹੀ ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਵਾਧੂ ਚਾਰਜ।
ਅਨੁਪਮ ਕਲੇਰ, ਵਿਸ਼ੇਸ਼ ਸਕੱਤਰ, ਰੱਖਿਆ ਸੇਵਾਵਾਂ ਭਲਾਈ।
ਹਰਪ੍ਰੀਤ ਸਿੰਘ ਡਾਇਰੈਕਟਰ, ਖੇਡਾਂ ਤੇ ਯੁਵਕ ਸੇਵਾਵਾਂ।
ਮਨੀਸ਼ਾ ਰਾਣਾ, ਡਾਇਰੈਕਟਰ, ਸੂਚਨਾ ਤਕਨਾਲੋਜੀ ਉਦਯੋਗ ਪ੍ਰਮੋਸ਼ਨ।
ਨਿਰਮਲ ਓਸੇੱਪਚਨ, ਡੀ.ਸੀ. ਤਰਨਤਾਰਨ।
ਨਿਕਾਸ ਕੁਮਾਰ, ਵਧੀਕ ਸਕੱਤਰ, ਤਾਲਮੇਲ। ਮੁੱਖ ਸਕੱਤਰ ਦੇ ਅਫ਼ਸਰ ਆਨ ਸਪੈਸ਼ਲ ਡਿਊਟੀ ਦਾ ਵਾਧੂ ਚਾਰਜ।
ਕੰਚਨ ਏ.ਡੀ.ਸੀ. (ਪੇਂਡੂ ਵਿਕਾਸ), ਸ੍ਰੀ ਮੁਕਤਸਰ ਸਾਹਿਬ।
ਕ੍ਰਿਸ਼ਨ ਪਾਲ ਰਾਜਪੂਤ, ਏ.ਡੀ.ਸੀ. (ਜਨਰਲ), ਫ਼ਿਰੋਜ਼ਪੁਰ।
ਡੇਵੀ ਗੋਇਲ, ਵਧੀਕ ਸਕੱਤਰ, ਪੇਂਡੂ ਵਿਕਾਸ ਤੇ ਪੰਚਾਇਤਾਂ।
ਸੁਨੀਲ, ਏ.ਡੀ.ਸੀ. (ਪੇਂਡੂ ਵਿਕਾਸ), ਪਟਿਆਲਾ।
ਰਾਕੇਸ਼ ਕੁਮਾਰ ਮੀਨਾ, ਏ.ਡੀ.ਸੀ. (ਜਨਰਲ), ਪਠਾਨਕੋਟ।
ਆਯੂਸ਼ ਗੋਇਲ ਏ.ਡੀ.ਸੀ. (ਜਨਰਲ), ਮਾਨਸਾ।
ਪੱਲਵੀ ਮਿਸ਼ਰਾ, ਏ.ਡੀ.ਸੀ. (ਜਨਰਲ), ਅੰਮ੍ਰਿਤਸਰ।
ਸ਼੍ਰੇਯਾਂਸ਼ੀ ਜੈਨ ਏ.ਡੀ.ਸੀ., ਜਗਰਾਉਂ।
ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵਿੱਚ ਵੀ ਅਧਿਕਾਰੀਆਂ ਦੀਆਂ ਤਾਇਨਾਤੀਆਂ ਬਦਲੀਆਂ ਗਈਆਂ ਹਨ। ਕਈ ਅਧਿਕਾਰੀਆਂ ਨੂੰ ਵਾਧੂ ਚਾਰਜ ਵੀ ਸੌਂਪੇ ਗਏ ਹਨ। ਇਸ ਪ੍ਰਸ਼ਾਸਨਿਕ ਫੇਰਬਦਲ ਦਾ ਉਦੇਸ਼ ਸਰਕਾਰੀ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣਾ ਅਤੇ ਵਿਭਾਗਾਂ ਦੀ ਕਾਰਗੁਜ਼ਾਰੀ ਨੂੰ ਤੇਜ਼ ਕਰਨਾ ਹੈ।
