ਲੁਧਿਆਣਾ – 920 ਤੋਂ ਵਧੇਰੇ ਪੰਚਾਇਤਾਂ ਨੇ ਮਿਸ਼ਨ ਫ਼ਤਿਹ ਤਹਿਤ ਸਰਪੰਚਾਂ ਅਤੇ ਪੰਚਾਂ ਨੇ ਸੰਭਾਲੀ ਪਿੰਡਾਂ ਵਿੱਚ ਕੋਵਿਡ ਪ੍ਰਤੀ ਜਾਗਰੂਕਤਾ ਦੀ ਕਮਾਨ
ਮਿਸ਼ਨ ਫ਼ਤਿਹ ਤਹਿਤ ਸਰਪੰਚਾਂ ਅਤੇ ਪੰਚਾਂ ਨੇ ਸੰਭਾਲੀ ਪਿੰਡਾਂ ਵਿੱਚ ਕੋਵਿਡ ਪ੍ਰਤੀ ਜਾਗਰੂਕਤਾ ਦੀ ਕਮਾਨ
-ਜ਼ਰੂਰੀ ਸਾਵਧਾਨੀਆਂ ਰੱਖ ਕੇ ਕੋਵਿਡ 19 ਬਿਮਾਰੀ ਨੂੰ ਰੱਖ ਸਕਦੇ ਹਾਂ ਆਪਣੇ ਤੋਂ ਦੂਰ
-ਮਗਨਰੇਗਾ ਮਜ਼ਦੂਰਾਂ ਤੇ ਪਿੰਡ ਦੇ ਲੋਕਾਂ ਨੂੰ ਦੱਸਿਆ ਕਿ ਕੋਵਿਡ ਦੇ ਖਤਰੇ ਪ੍ਰਤੀ ਖਬਰਦਾਰ
-ਲੋਕਾਂ ਨੂੰ ਕੋਵਾ ਐਪ ਡਾਉਨਲੋਡ ਕਰਨ ਦੀ ਕੀਤੀ ਅਪੀਲ
ਨਿਊਜ਼ ਪੰਜਾਬ
ਲੁਧਿਆਣਾ, 28 ਜੂਨ-ਪੰਜਾਬ ਸਰਕਾਰ ਵੱਲੋਂ ਕੋਵਿਡ 19 ਬਿਮਾਰੀ ਪ੍ਰਤੀ ਜਨ ਜਾਗਰੂਕਤਾ ਲਈ ਆਰੰਭੇ ਮਿਸ਼ਨ ਫ਼ਤਿਹ ਤਹਿਤ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਜ਼ਿਲ•ੇ ਵਿਚ ਸਰਪੰਚਾਂ, ਪੰਚਾਂ ਦੇ ਸਹਿਯੋਗ ਨਾਲ ਜਮੀਨੀ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਘਰ-ਘਰ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਓ ਸਬੰਧੀ ਜਾਗਰੂਕ ਕੀਤਾ।
ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਅੱਜ ਸਰਪੰਚਾਂ, ਪੰਚਾਂ ਅਤੇ ਜੀ ਓ ਜੀਜ਼ ਨੇ ਆਪੋ-ਆਪਣੇ ਪਿੰਡਾਂ ‘ਚ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਕੋਵਿਡ-19 ਬਿਮਾਰੀ ਨੂੰ ਆਪਣੇ ਤੋਂ ਦੂਰ ਰੱਖਣਾ ਅਸਾਨ ਹੈ ਜੇਕਰ ਅਸੀਂ ਕੁਝ ਸਾਵਧਾਨੀਆਂ ਰੱਖੀਏ। ਉਨ•ਾਂ ਨੇ ਕਿਹਾ ਕਿ ਜੇਕਰ ਅਸੀਂ ਬਾਹਰ ਜਾਣ ਸਮੇਂ ਮਾਸਕ ਲਾਈਏ, ਸਮਾਜਿਕ ਦੂਰੀ ਰੱਖੀਏ ਅਤੇ ਵਾਰ ਵਾਰ ਹੱਥ ਧੌਂਦੇ ਰਹੀਏ ਤਾਂ ਇਸ ਬਿਮਾਰੀ ਤੇ ਸਾਡੀ ਫ਼ਤਿਹ ਨਿਸ਼ਚਿਤ ਹੈ।
ਸਰਪੰਚਾਂ ਪੰਚਾਂ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਪੰਚਾਇਤ ਅਤੇ ਆਂਗਨਵਾੜੀ ਵਰਕਰਾਂ ਦੀ ਮੌਜੂਦਗੀ ‘ਚ ਕੋਰਨਾ ਦੇ ਖਤਰੇ ਤੋਂ ਸੁਚੇਤ ਕੀਤਾ ਗਿਆ। ਉਨ•ਾਂ ਕਿਹਾ ਕਿ ਅੱਜ ਜੋ ਹਾਲਾਤ ਵਿਸ਼ਵ ਅਤੇ ਦੇਸ਼ ਪੱਧਰ ‘ਤੇ ਬਣ ਰਹੇ ਹਨ, ਉਨ•ਾਂ ਨੂੰ ਆਪਣੇ ਰਾਜ/ਜ਼ਿਲ•ੇ ‘ਚ ਬਣਨ ਤੋਂ ਰੋਕਣ ਲਈ ਸਾਡਾ ਜਾਗਰੂਕ ਹੋਣਾ ਜ਼ਰੂਰੀ ਹੈ ਅਤੇ ਤਿੰਨ ਚੀਜ਼ਾਂ ਮਾਸਕ, ਸਮਾਜਿਕ ਦੂਰੀ ਤੇ ਹੱਥ ਧੋਣ ਨੂੰ ਨਿਯਮਿਤ ਤੌਰ ‘ਤੇ ਕੀਤਾ ਜਾਵੇ।
ਜ਼ਿਲ•ਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼੍ਰੀ ਪੀਯੂਸ਼ ਚੰਦਰ ਨੇ ਦੱਸਿਆ ਕਿ ਅੱਜ 920 ਤੋਂ ਵਧੇਰੇ ਪੰਚਾਇਤਾਂ ਵਿਚ ਸਰਪੰਚਾਂ, ਪੰਚਾਂ ਜੀ ਓ ਜੀਜ਼ ਨੇ ਲੋਕਾਂ ਨੂੰ ਘਰ ਘਰ ਜਾ ਕੇ ਜ਼ਰੂਰੀ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਿਸੇਸ਼ ਤੌਰ ‘ਤੇ ਮਗਨਰੇਗਾ ਮਜਦੂਰਾਂ ਨੂੰ ਵੀ ਜਾਣਕਾਰੀ ਦਿੱਤੀ ਕਿ ਉਹ ਕੰਮ ਦੇ ਸਥਾਨ ‘ਤੇ ਇਕ ਦੂਜੇ ਤੋਂ 6 ਗਜ ਦੀ ਦੂਰੀ ਬਣਾ ਕੇ ਰੱਖਣ ਅਤੇ ਹਮੇਸ਼ਾਂ ਮਾਸਕ ਜਾਂ ਕਪੜੇ ਨਾਲ ਆਪਣਾ ਨੱਕ ਅਤੇ ਮੁੰਹ ਢੱਕ ਕੇ ਰੱਖਣ, ਆਪਣੇ ਬਰਤਨ ਇਕ ਦੂਜੇ ਨਾਲ ਸਾਂਝੇ ਨਾ ਕਰਨ ਅਤੇ ਤੰਬਾਕੂ ਦੀ ਵਰਤੋਂ ਤੋਂ ਪ੍ਰਹੇਜ਼ ਕਰਨ।
ਓਹਨਾ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜ਼ਿਲ•ੇ ਦੀਆਂ ਪੰਚਾਇਤਾਂ ਨੇ ਇਸ ਬਿਮਾਰੀ ਦੇ ਪਿੰਡਾਂ ਵਿਚ ਦਾਖਲੇ ਨੂੰ ਰੋਕਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਪਿੰਡਾਂ ਵਿਚ ਚੌਕਸੀ ਰੱਖੀ ਸੀ। ਉਨ•ਾਂ ਦੱਸਿਆ ਕਿ ਬੀ ਡੀ ਪੀ ਓਜ਼ ਵੱਲੋਂ ਅੱਜ ਦੀ ਮੁਹਿੰਮ ਨੂੰ ਨੇਪਰੇ ਚਾੜ•ਨ ‘ਚ ਵਿਸ਼ੇਸ਼ ਭੂਮਿਕਾ ਨਿਭਾਈ ਗਈ।ਉਨ•ਾਂ ਨੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਜਦ ਵੀ ਪਿੰਡ ਵਿਚ ਕੋਈ ਬਾਹਰੀ ਵਿਅਕਤੀ ਆਵੇ ਤਾਂ ਇਸਦੀ ਸੂਚਨਾ ਬਲਾਕ ਦਫ਼ਤਰ ਤੇ ਸਿਹਤ ਵਿਭਾਗ ਨੂੰ ਦਿੱਤੀ ਜਾਵੇ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਕੋਵਾ ਐਪ ‘ਤੇ ਕੋਵਿਡ ਦੀਆਂ ਸਾਵਧਾਨੀਆਂ ਤਹਿਤ ਆਪਣੀ ਫੋਟੋ ਅਪਲੋਡ ਕਰਨ ਵਾਲੇ ਵਿਅਕਤੀ/ਸੰਸਥਾ ਦੀ ਚੋਣ ਸੂਬਾਈ ਪੱਧਰ ‘ਤੇ ਕੀਤੀ ਜਾ ਰਹੀ ਹੈ, ਜਿਸ ਦੀ ਸੂਚੀ ਜ਼ਿਲ•ਾ ਪ੍ਰਸ਼ਾਸਨ ਨੂੰ ਭੇਜੀ ਜਾਵੇਗੀ ਤਾਂ ਜੋ ਉਨ•ਾਂ ਨੂੰ ਬੈਜ ਅਤੇ ਟੀ-ਸ਼ਰਟ ਰਾਹੀਂ ਹੌਂਸਲਾ ਅਫ਼ਜ਼ਾਈ ਕੀਤੀ ਜਾ ਸਕੇ। ਇਸ ਮੁਕਾਬਲੇ ਵਿਚ ਭਾਗ ਲੈਣ ਲਈ ਲੋਕ ਕੋਵਾ ਐਪ ਆਪਣੇ ਮੋਬਾਇਲ ਵਿਚ ਡਾਊਨਲੋਡ ਕਰਨ ਅਤੇ ਇਸ ਤਹਿਤ ਕੋਵਾ ਐਪ ਤੇ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਬਿਨਾਂ ਲੋਕ 94653-39933 ‘ਤੇ ਮਿਸ ਕਾਲ ਕਰਕੇ ਵੀ ਮਿਸ਼ਨ ਫਤਿਹ ਨਾਲ ਜੁੜ ਸਕਦੇ ਹਨ।