ਨਵਾਂਸ਼ਹਿਰ – ਵਿਦੇਸ਼ ਤੋਂ ਆਏ 9 ਤੇ ਦੂਸਰੇ ਰਾਜਾਂ ਤੋਂ ਆਏ ਤਿੰਨ ਵਿਅਕਤੀਆਂ ਸਮੇਤ 12 ਪਾਜ਼ਿਟਿਵ ਆਏ
ਜ਼ਿਲ੍ਹੇ ’ਚ ਅੱਜ 5 ਮਰੀਜ਼ ਆਈਸੋਲੇਸ਼ਨ ਤੋਂ ਘਰੇਲੂ ਇਕਾਂਤਵਾਸ ’ਚ ਭੇਜੇ
ਜ਼ਿਲ੍ਹੇ ’ਚ 19 ਐਕਟਿਵ ਕੇਸ ਹੋਏ
9643 ’ਚੋਂ 9010 ਸੈਂਪਲ ਨੈਗੇਟਿਵ ਪਾਏ ਗਏ
ਨਿਊਜ਼ ਪੰਜਾਬ
ਨਵਾਂਸ਼ਹਿਰ, 28 ਜੂਨ- ਜ਼ਿਲ੍ਹੇ ’ਚ ਅੱਜ ਵਿਦੇਸ਼ ਤੋਂ ਆਏ 9 ਵਿਅਕਤੀਆਂ ਅਤੇ ਦੂਸਰੇ ਰਾਜਾਂ ਤੋਂ ਆਏ ਤਿੰਨ ਵਿਅਕਤੀਆਂ ਸਮੇਤ 12 ਵਿਅਕਤੀਆਂ ਦੇ ਕੋਵਿਡ-19 ਦੇ ਟੈਸਟ ਪਾਜ਼ਿਟਿਵ ਪਾਏ ਗਏ ਜਦਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਆਈਸੋਲੇਸ਼ਨ ਵਾਰਡ ਤੋਂ ਅੱਜ 5 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰੇਲੂ ਇਕਾਂਤਵਾਸ ’ਚ ਭੇਜ ਦਿੱਤਾ ਗਿਆ।
ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਅੱਜ ਪਾਜ਼ਿਟਿਵ ਪਾਏ ਗਏ ਵਿਅਕਤੀਆਂ ’ਚੋਂ 9 ਨੂੰ ਕੇ ਸੀ ਕਾਲਜ ਇਕਾਂਤਵਾਸ ਕੀਤਾ ਹੋਇਆ ਸੀ ਜਦਕਿ ਦਿੱਲੀ ਤੋਂ ਆਏ ਦੋ ਵਿਅਕਤੀਆਂ ਅਤੇ ਇੱਕ ਬਿਹਾਰ ਤੋਂ ਆਏ ਵਿਅਕਤੀ ਵੀ ਇਕਾਂਤਵਾਸ ਕੀਤੇ ਹੋਏ ਸਨ। ਉਨ੍ਹਾਂ ਦੱਸਿਆ ਕਿ 5 ਮਰੀਜ਼ਾਂ ਨੂੰ ਛੁੱਟੀ ਦੇਣ ਅਤੇ 12 ਨਵੇਂ ਕੇਸ ਆਉਣ ਬਾਅਦ ਜ਼ਿਲ੍ਹੇ ’ਚ ਐਕਟਿਵ ਕੇਸਾਂ ਦੀ ਗਿਣਤੀ 19 ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ 9643 ਸੈਂਪਲ ਲਏ ਗਏ ਹਨ, ਜਿਨ੍ਹਾਂ ’ਚੋਂ 9010 ਸੈਂਪਲ ਨੈਗੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ’ਚ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 142 ਹੋ ਗਈ ਹੈ ਜਦਕਿ 22 ਕੇਸ ਜ਼ਿਲ੍ਹੇ ਤੋਂ ਬਾਹਰਲੇ ਹਨ। ਉਨ੍ਹਾਂ ਦੱਸਿਆ ਕਿ ਅੱਜ 230 ਨਵੇਂ ਸੈਂਪਲ ਲਏ ਗਏ ਹਨ ਜਦਕਿ ਪਹਿ;ਲਾਂ ਭੇਜੇ ਸੈਂਪਲਾਂ ’ਚੋਂ 191 ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ।